ਸ਼ਹਿਡੋਲ (ਬਿਊਰੋ)— ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਕੋਰੋਨਾ ਦਾ ਹਰ ਦਿਨ ਭਿਆਨਕ ਰੂਪ ਸਾਹਮਣੇ ਆ ਰਿਹਾ ਹੈ। ਸਰਕਾਰੀ ਅੰਕੜਿਆਂ ਵਿਚ ਸਭ ਕੁਝ ਚੰਗਾ ਹੈ। ਹਸਪਤਾਲਾਂ ’ਚ ਹੁਣ ਕੋਈ ਦਿੱਕਤ ਨਹੀਂ ਹੈ। ਆਕਸੀਜਨ ਦੀ ਕਮੀ ਦੂਰ ਕਰ ਲਈ ਗਈ ਹੈ। ਅਜਿਹੇ ਦਾਅਵੇ ਸਰਕਾਰਾਂ ਕਰਦੀਆਂ ਹਨ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਹ ਦਾਅਵਾ ਕਰਦੇ ਹਨ ਕਿ ਸਭ ਕੁਝ ਠੀਕ ਹੈ ਪਰ ਉਨ੍ਹਾਂ ਦੀ ਸਰਕਾਰ ਦੇ ਦਾਅਵੇ ਫੇਲ੍ਹ ਹੁੰਦੇ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ– ਦਿੱਲੀ ਦੇ ਹਸਪਤਾਲ ਦੀਆਂ ਡਰਾਉਣੀਆਂ ਤਸਵੀਰਾਂ, ਇਕ ਬੈੱਡ ’ਤੇ 2-2 ਮਰੀਜ਼
ਮੱਧ ਪ੍ਰਦੇਸ਼ ਦੇ ਸ਼ਹਿਡੋਲ ਮੈਡੀਕਲ ਕਾਲਜ ਵਿਚ ਆਕਸੀਜਨ ਦੀ ਕਿੱਲਤ ਹੋਣ ਕਾਰਨ 12 ਕੋਵਿਡ ਮਰੀਜ਼ਾਂ ਦੀ ਮੌਤ ਹੋ ਗਈ। ਇਹ ਸਾਰੇ ਆਈ. ਸੀ. ਯੂ. ਵਿਚ ਦਾਖ਼ਲ ਸਨ। ਆਕਸੀਜਨ ਦੀ ਕਿੱਲਤ ਹੁੰਦੇ ਹੀ ਮਰੀਜ਼ ਤੜਫਣ ਲੱਗੇ। ਇਸ ਤੋਂ ਬਾਅਦ ਹਸਪਤਾਲ ਵਿਚ ਤੜਥੱਲੀ ਮਚ ਗਈ। ਆਕਸੀਜਨ ਸਿਲੰਡਰਾਂ ਦੀ ਵਿਵਸਥਾ ਲਈ ਹਫੜਾ-ਦਫੜੀ ਪੈ ਗਈ। ਹਸਪਤਾਲ ’ਚ ਹਰ ਪਾਸੇ ਮਰੀਜ਼ਾਂ ਦੇ ਪਰਿਵਾਰਾਂ ਦੀ ਚੀਕ-ਪੁਰਾਕ ਸੁਣਾਈ ਦਿੱਤੀ ਪਰ ਸਰਕਾਰ ਕਹਿ ਰਹੀ ਹੈ ਕਿ ਕਿਤੇ ਕੋਈ ਮੁਸ਼ਕਲ ਨਹੀਂ ਹੈ।
ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਦੀ ਕਿੱਲਤ: ਦੁਨੀਆ ਨੂੰ ਟੀਕੇ ਵੰਡਣ ਵਾਲਾ ਭਾਰਤ ਹੁਣ ਖ਼ੁਦ ਖਰੀਦਣ ਲਈ ਮਜਬੂਰ
ਦੱਸਣਯੋਗ ਹੈ ਕਿ ਸ਼ਹਿਡੋਲ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਕਾਫ਼ੀ ਤੇਜ਼ ਹੈ। ਹਰ ਦਿਨ 200 ਦੇ ਪਾਰ ਮਰੀਜ਼ ਮਿਲ ਰਹੇ ਹਨ। 24 ਘੰਟਿਆਂ ਦੇ ਅੰਦਰ ਆਕਸੀਜਨ ਦੀ ਕਿੱਲਤ ਕਾਰਨ 12 ਮਰੀਜ਼ਾਂ ਦੀ ਮੌਤ ਹੋਈ ਹੈ। ਇਨ੍ਹਾਂ ’ਚੋਂ 6 ਮਰੀਜ਼ਾਂ ਦੀ ਮੌਤ ਦੇਰ ਰਾਤ ਹੋਈ। ਅੱਜ ਸਵੇਰੇ ਕਰੀਬ 6 ਵਜੇ 6 ਹੋਰ ਮਰੀਜ਼ਾਂ ਨੇ ਤਮ ਤੋੜ ਦਿੱਤਾ। ਮਰੀਜ਼ਾਂ ਦੇ ਪਰਿਵਾਰਾਂ ਦਾ ਦੋਸ਼ ਹੈ ਕਿ ਆਕਸੀਜਨ ਸਿਲੰਡਰ ਖ਼ਤਮ ਹੋਣ ਦੀ ਵਜ੍ਹਾ ਕਰ ਕੇ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋਈ ਹੈ। ਉੱਥੇ ਹੀ ਮੈਡੀਕਲ ਕਾਲਜ ਦੇ ਡੀਨ ਡਾ. ਮਿਲਿੰਦ ਸ਼ਿਰਾਲਕਰ ਨੇ ਆਕਸੀਜਨ ਦੀ ਕਿੱਲਤ ਨਾਲ ਹੋਈਆਂ ਇਨ੍ਹਾਂ 12 ਮੌਤਾਂ ਦੀ ਪੁਸ਼ਟੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਆਕਸੀਜਨ ਦੀ ਕਮੀ ਦੇ ਚੱਲਦੇ ਹੁਣ ਸਿਰਫ਼ ਬਹੁਤ ਗੰਭੀਰ ਮਰੀਜ਼ਾਂ ਨੂੰ ਹੀ ਆਕਸੀਜਨ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ– ਆਕਸੀਜਨ ਦੀ ਕਮੀ ਨੂੰ ਲੈ ਕੇ ਊਧਵ ਠਾਕਰੇ ਨੇ PM ਮੋਦੀ ਨੂੰ ਕੀਤਾ ਫੋਨ, ਜਵਾਬ ਮਿਲਿਆ- ‘ਉਹ ਬੰਗਾਲ ’ਚ ਹਨ’
ਕਮਲਨਾਥ ਨੇ ਘੇਰਿਆ—
ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਟਵੀਟ ਕਰ ਕੇ ਸ਼ਿਵਰਾਜ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਹੁਣ ਸ਼ਹਿਡੋਲ ਵਿਚ ਆਕਸੀਜਨ ਦੀ ਕਿੱਲਤ ਨਾਲ ਮੌਤਾਂ ਦੀ ਬੇਹੱਦ ਦੁਖ਼ਦ ਖ਼ਬਰ। ਭੋਪਾਲ, ਇੰਦੌਰ, ਉੱਜੈਨ, ਸਾਗਰ, ਜਬਲਪੁਰ, ਖੰਡਵਾ, ਖਰਗੋਨ ਵਿਚ ਆਕਸੀਜਨ ਦੀ ਕਿੱਲਤ ਨਾਲ ਮੌਤਾਂ ਹੋਣ ਮਗਰੋਂ ਸਰਕਾਰ ਨਹੀਂ ਜਾਗੀ। ਆਖ਼ਰਕਾਰ ਕਦੋਂ ਤੱਕ ਪ੍ਰਦੇਸ਼ ਵਿਚ ਆਕਸੀਜਨ ਦੀ ਕਮੀ ਨਾਲ ਇੰਝ ਹੀ ਮੌਤਾਂ ਹੁੰਦੀਆਂ ਰਹਿਣਗੀਆਂ?
ਇਹ ਵੀ ਪੜ੍ਹੋ– ਦੇਸ਼ ’ਚ ਕੋਰੋਨਾ ਦਾ ਵੱਡਾ ਉਛਾਲ, ਇਕ ਦਿਨ ’ਚ ਆਏ ਰਿਕਾਰਡ 2.61 ਲੱਖ ਨਵੇਂ ਕੇਸ
ਦੱਸ ਦੇਈਏ ਕਿ ਮੱਧ ਪ੍ਰਦੇਸ਼ ’ਚ ਸ਼ਨੀਵਾਰ ਨੂੰ 11,269 ਲੋਕ ਕੋਰੋਨਾ ਪੀੜਤ ਪਾਏ ਗਏ। ਹੁਣ ਤੱਕ ਇੱਥੇ 3.85 ਲੱਖ ਲੋਕ ਕੋਰੋਨਾ ਵਾਇਰਸ ਦੀ ਲਪੇਟ ’ਚ ਆ ਚੁੱਕੇ ਹਨ। 4,425 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।
Chaitra Navratri 2021: ‘ਗਰਭ ਅਵਸਥਾ’ ’ਚ ਰੱਖਣਾ ਹੋਵੇ ਵਰਤ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
NEXT STORY