ਮੁੰਬਈ - ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਮਹਾਰਾਸ਼ਟਰ 'ਤੇ ਹੁਣ ਤੂਫਾਨ ਨਿਸਰਗ ਦਾ ਖਤਰਾ ਹੈ। ਚੱਕਰਵਾਤ ਮੁੰਬਈ ਅਤੇ ਪਾਲਘਰ ਦੇ ਨਜ਼ਦੀਕ ਪਹੁੰਚ ਗਿਆ ਹੈ। ਇਹ ਮੁੰਬਈ 'ਚ ਸਮੁੰਦਰ ਦੇ ਤੱਟ ਨਾਲ ਟਕਰਾਉਣ ਵਾਲਾ ਹੈ। ਇਸ ਦੌਰਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਲੋਕਾਂ ਤੋਂ ਦੋ ਦਿਨਾਂ ਤਕ ਘਰਾਂ ਦੇ ਅੰਦਰ ਰਹਿਣ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਸਰਗ ਪਹਿਲਾਂ ਦੇ ਚੱਕਰਵਾਤ ਦੇ ਮੁਕਾਬਲੇ ਜ਼ਿਆਦਾ ਖਤਰਨਾਕ ਹੋਵੇਗਾ। ਅਸੀਂ ਪ੍ਰਾਰਥਨਾ ਕਰ ਰਹੇ ਹਨ ਕਿ ਇਥੇ ਪਹੁੰਚਣ ਤੋਂ ਪਹਿਲਾਂ ਉਹ ਕਮਜ਼ੋਰ ਹੋ ਜਾਵੇ। ਸੀ.ਐੱਮ. ਨੇ ਕਿਹਾ ਕਿ ਤਿੰਨਾਂ ਹੀ ਫੌਜ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਅਲਰਟ ਹਨ।
ਉਧਵ ਠਾਕਰੇ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਤੂਫਾਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ। ਕੇਂਦਰ ਨੇ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕੱਲ ਤੋਂ ਆਪਣੇ ਮਿਸ਼ਨ ਦੀ ਮੁੜ ਸ਼ੁਰੂਆਤ ਕਰਨ ਜਾ ਰਹੇ ਹਾਂ, ਪਰ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਉਹ 2 ਦਿਨ ਤੱਕ ਘਰਾਂ ਦੇ ਅੰਦਰ ਹੀ ਰਹਿਣ।
ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਅਸੀਂ ਲਗਭਗ ਸਾਰੇ ਮਛੇਰਿਆਂ ਨਾਲ ਸੰਪਰਕ ਕੀਤਾ ਹੈ। ਪਾਲਘਰ 'ਚ ਕੁਝ ਲੋਕਾਂ ਨਾਲ ਜਲਦ ਸੰਪਰਕ ਕੀਤਾ ਜਾਵੇਗਾ। ਪਾਲਘਰ ਤੋਂ ਸਿੰਧੁਦੁਰਗ ਤਕ ਸਾਰਿਆਂ ਨੂੰ ਦੇਖਭਾਲ ਕਰਨ ਅਤੇ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸੀ.ਐੱਮ. ਠਾਕਰੇ ਨੇ ਕਿਹਾ ਕਿ ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਅਤੇ ਹੜ੍ਹ ਆਉਂਦਾ ਹੈ ਤਾਂ ਕੁਝ ਥਾਵਾਂ 'ਤੇ ਬਿਜਲੀ ਕਟੌਤੀ ਕਰਨੀ ਪੈ ਸਕਦੀ ਹੈ। ਬਿਜਲੀ ਦੇ ਉਪਕਰਣਾਂ ਦੇ ਜ਼ਰੂਰੀ ਉਪਯੋਗ ਤੋਂ ਬਚੋ। ਉਧਵ ਠਾਕਰੇ ਨੇ ਲੋਕ ਸਾਰੇ ਮਹੱਤਵਪੂਰਣ ਸਾਮਾਨਾਂ ਨੂੰ ਕਿਸੇ ਇਕ ਸਥਾਨ 'ਤੇ ਰੱਖਣ। ਅਫਵਾਹ ਨਾ ਫੈਲਾਉਣ।
ਸਰਕਾਰ ਦੇ 'ਖਾਜ਼ਾਨੇ' ਤੱਕ ਪੁੱਜਿਆ ਕੋਰੋਨਾ, ਵਿੱਤ ਮੰਤਰਾਲਾ ਦੇ 4 ਕਰਮਚਾਰੀ ਪਾਜ਼ੇਟਿਵ
NEXT STORY