ਮਹਾਕੁੰਭਨਗਰ- ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਪ੍ਰਯਾਗਰਾਜ 'ਚ ਹੋਣ ਵਾਲੇ ਮਹਾਕੁੰਭ ਦਾ ਨਜ਼ਾਰਾ ਹੀ ਕੁਝ ਵੱਖਰਾ ਹੈ। ਮਕਰ ਸੰਕ੍ਰਾਂਤੀ ਮੌਕੇ ਵੱਖ-ਵੱਖ ਅਖਾੜਿਆਂ ਦੇ ਸਾਧੂ-ਸੰਤਾਂ ਨੇ ਮੰਗਲਵਾਰ ਯਾਨੀ ਕਿ ਅੱਜ ਮਹਾਕੁੰਭ ਮੇਲੇ ਵਿਚ ਅੰਮ੍ਰਿਤ ਇਸ਼ਨਾਨ ਕੀਤਾ। ਮਕਰ ਸੰਕ੍ਰਾਂਤੀ 'ਤੇ ਸਭ ਤੋਂ ਪਹਿਲਾਂ ਸ਼੍ਰੀ ਪੰਚਾਇਤੀ ਅਖਾੜਾ ਮਹਾਨਿਵਾਰਣੀ ਅਤੇ ਸ਼੍ਰੀ ਸ਼ੰਭੂ ਪੰਚਾਇਤੀ ਅਟਲ ਅਖਾੜਾ ਨੇ ਅੰਮ੍ਰਿਤ ਇਸ਼ਨਾਨ ਕੀਤਾ।

ਪਹਿਲਾ ਅੰਮ੍ਰਿਤ ਇਸ਼ਨਾਨ ਕਈ ਮਾਇਨਿਆਂ ਵਿਚ ਵਿਸ਼ੇਸ਼ ਹੈ। ਸੋਮਵਾਰ ਨੂੰ ਪੌਸ਼ ਪੂਰਨਿਮਾ ਦੇ ਮੌਕੇ 'ਤੇ ਸੰਗਮ ਖੇਤਰ 'ਚ ਹੋਏ ਪਹਿਲੇ ਵੱਡੇ 'ਇਸ਼ਨਾਨ' ਤੋਂ ਇਕ ਦਿਨ ਬਾਅਦ ਅਜਿਹਾ ਹੋਇਆ। ਵੱਖ-ਵੱਖ ਸੰਪਰਦਾਵਾਂ ਦੇ 13 ਸੰਤਾਂ ਦੇ ਅਖਾੜੇ ਭਾਗ ਲੈ ਰਹੇ ਹਨ। ਸਾਧੂ-ਸੰਤ ਹੀ ਨਹੀਂ ਹੋਰ ਸ਼ਰਧਾਲੂ ਵੀ ਸੰਗਮ ਵਿਚ ਡੁੱਬਕੀ ਲਾਉਣ ਲਈ ਪਹੁੰਚ ਰਹੇ ਹਨ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰਦੇ ਹੋਏ ਕਿਹਾ ਕਿ ਇਹ ਸਾਡੇ ਸਨਾਤਨ ਸੰਸਕ੍ਰਿਤੀ ਅਤੇ ਵਿਸ਼ਵਾਸ ਦਾ ਜਿਉਂਦਾ ਜਾਗਦਾ ਰੂਪ ਹੈ। ਅੱਜ ਲੋਕ ਆਸਥਾ ਦੇ ਮਹਾਪਰਵ ਮਕਰ ਸੰਕ੍ਰਾਂਤੀ ਦੇ ਸ਼ੁਭ ਮੌਕੇ 'ਤੇ ਮਹਾਕੁੰਭ-2025, ਪ੍ਰਯਾਗਰਾਜ ਵਿਚ ਤ੍ਰਿਵੇਣੀ ਸੰਗਮ ਵਿਖੇ ਪ੍ਰਥਮ ਇਸ਼ਨਾਨ ਕਰਕੇ ਪੁੰਨ ਦੀ ਪ੍ਰਾਪਤੀ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਬਹੁਤ ਬਹੁਤ ਵਧਾਈਆਂ! ਅਖਾੜਿਆਂ ਨੂੰ ਅੰਮ੍ਰਿਤ ਇਸ਼ਨਾਨ ਦੀਆਂ ਤਾਰੀਖ਼ਾਂ ਅਤੇ ਉਨ੍ਹਾਂ ਦੇ ਇਸ਼ਨਾਨ ਕ੍ਰਮ ਬਾਰੇ ਜਾਣਕਾਰੀ ਮਿਲ ਗਈ ਹੈ।

ਵੀ.ਨਰਾਇਣਨ ਨੇ ਇਸਰੋ ਦੇ ਮੁਖੀ ਦਾ ਸੰਭਾਲਿਆ ਅਹੁਦਾ
NEXT STORY