ਮਹਾਕੁੰਭ ਨਗਰ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਮਹਾਕੁੰਭ 'ਚ ਸੰਗਮ 'ਚ ਡੁਬਕੀ ਲਗਾਈ। ਪਾਰਟੀ ਨੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਦੁਪਹਿਰ ਨੂੰ ਇੱਥੇ ਪਹੁੰਚੇ ਯਾਦਵ ਨੇ ਪਵਿੱਤਰ ਡੁਬਕੀ ਲਗਾਈ। ਇਸ਼ਨਾਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਯਾਦਵ ਨੇ ਕਿਹਾ,''ਮੈਨੂੰ ਪਰੰਪਰਾ ਅਨੁਸਾਰ ਸੰਗਮ 'ਚ 11 ਡੁਬਕੀ ਲਗਾਉਣ ਦਾ ਮੌਕਾ ਮਿਲਿਆ। ਇਹ ਮਹਾਕੁੰਭ 144 ਸਾਲ ਬਾਅਦ ਦੇਖਣ ਨੂੰ ਮਿਲ ਰਿਹਾ ਹੈ। ਅੱਜ ਅਸੀਂ ਸੰਕਲਪ ਲੈਂਦੇ ਹਾਂ ਅਤੇ ਭਗਵਾਨ ਤੋਂ ਪ੍ਰਾਰਥਨਾ ਕਰਦੇ ਹਾਂ ਕਿ ਸਦਭਾਵਨਾ ਬਣੀ ਰਹੇ ਅਤੇ ਸਾਰੇ ਲੋਕ ਸਹਿਣਸ਼ੀਲਤਾ ਨਾਲ ਅੱਗੇ ਵਧਦੇ ਰਹਿਣ। ਅਸੀਂ ਲੋਕਾਂ ਦੇ ਕਲਿਆਣ ਦਾ ਸੰਕਲਪ ਲੈਂਦੇ ਹਾਂ।''
ਮਕਰ ਸੰਕ੍ਰਾਂਤੀ ਮੌਕੇ ਯਾਦਵ ਨੇ ਹਰਿਦੁਆਰ 'ਚ ਗੰਗਾ ਨਦੀ 'ਚ ਡੁਬਕੀ ਲਗਾਈ ਸੀ। ਇਸ ਮਹੀਨੇ ਦੀ ਸ਼ੁਰੂਆਤ 'ਚ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਪ੍ਰਯਾਗਰਾਜ 'ਚ ਮਹਾਕੁੰਭ 'ਚ ਜਾਣਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਧਾਰਮਿਕ ਸਮਾਗਮ 'ਚ ਜਾਂਦੇ ਰਹੇ ਹਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਸੀ,''ਕੁਝ ਲੋਕ ਪੁੰਨ ਪਾਉਣ ਲਈ ਗੰਗਾ 'ਚ ਇਸ਼ਨਾਨ ਕਰਨ ਜਾਂਦੇ ਹਨ, ਕੁਝ ਲੋਕ ਦਾਨ ਦੇਣ ਜਾਂਦੇ ਹਨ ਅਤੇ ਕੁਝ ਲੋਕ ਆਪਣੇ ਪਾਪ ਧੋਣ ਜਾਂਦੇ ਹਨ। ਅਸੀਂ ਪੁੰਨ ਅਤੇ ਦਾਨ ਦੋਵਾਂ ਲਈ ਜਾਂਦੇ ਹਾਂ।'' ਅਖਿਲੇਸ਼ ਯਾਦਵ ਨੇ 2019 'ਚ ਅਰਧ ਕੁੰਭ ਦੌਰਾਨ ਪ੍ਰਯਾਗਰਾਜ 'ਚ ਇਸ਼ਨਾਨ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
BSF ਨੇ ਫੜਿਆ ਪਾਕਿਸਤਾਨੀ ਨਾਗਰਿਕ, ਭਾਰਤ 'ਚ ਦਾਖ਼ਲ ਹੋਣ ਦੀ ਕਰ ਰਿਹਾ ਸੀ ਕੋਸ਼ਿਸ਼
NEXT STORY