ਨਵੀਂ ਦਿੱਲੀ,(ਏਜੰਸੀ)-ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏ. ਪੀ. ਸਿੰਘ ਨੇ ਕਿਹਾ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਪੱਛਮੀ ਮੋਰਚੇ ’ਤੇ 1200 ਕਿਲੋਮੀਟਰ ਦੇ ਖੇਤਰ ਅਤੇ 200 ਕਿਲੋਮੀਟਰ ਅੰਦਰ ਤੱਕ ਭਾਰਤੀ ਹਵਾਈ ਫੌਜ ਦੇ ਸਟੀਕ ਹਮਲੇ ਨੇ ਸਾਬਤ ਕਰ ਦਿੱਤਾ ਕਿ ਕੋਈ ਵੀ ਨਿਸ਼ਾਨਾ ਇਸ ਦੀ ਪਹੁੰਚ ਤੋਂ ਦੂਰ ਨਹੀਂ ਹੈ।
ਏਅਰ ਫੋਰਸ ਮੁਖੀ ਦੀਆਂ ਟਿੱਪਣੀਆਂ ਨੂੰ ਪਾਕਿਸਤਾਨ ਲਈ ਚਿਤਾਵਨੀ ਵਜੋਂ ਵੇਖਿਆ ਜਾ ਰਿਹਾ ਹੈ। ਇਕ ਵਿਸ਼ੇਸ਼ ਇੰਟਰਵਿਊ ’ਚ ਏ. ਪੀ. ਸਿੰਘ ਨੇ ਕਿਹਾ ਕਿ ‘ਆਪ੍ਰੇਸ਼ਨ ਸਿੰਧੂਰ’ ਨੇ ਹਵਾਈ ਫੌਜ ਦੇ ਸਮਰੱਥਾ-ਕੇਂਦ੍ਰਿਤ ਦ੍ਰਿਸ਼ਟੀਕੋਣ ਨੂੰ ਪ੍ਰਮਾਣਿਤ ਕੀਤਾ ਹੈ। ਇਸ ਕਾਰਜ ਨੇ ਇਕ ਵਾਰ ਫਿਰ ਕਿਸੇ ਵੀ ਸੰਕਟ ’ਚ ਪਹਿਲੀ ਜਵਾਬੀ ਫੋਰਸ ਵਜੋਂ ਹਵਾਈ ਫੌਜ ਦੀ ਫੈਸਲਾਕੁੰੁਨ ਭੂਮਿਕਾ ਤੇ ਦੁਸ਼ਮਣ ਨੂੰ ਹਮਲਾ ਕਰਨ ਤੋਂ ਰੋਕਣ ਲਈ ਇਸ ਦੀ ਪ੍ਰਭਾਵਸ਼ਾਲੀ ਫੌਜੀ ਸਮਰੱਥਾ ਦੀ ਪੁਸ਼ਟੀ ਕੀਤੀ ਹੈ।
ਹਵਾਈ ਫੌਜ ਦੇ ਮੁਖੀ ਨੇ ਚਿਤਾਵਨੀ ਦਿੱਤੀ ਕਿ ਇਸ ਦ੍ਰਿਸ਼ਟੀਕੋਣ ਦੀ ਪ੍ਰਮਾਣਿਕਤਾ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਇੱਥੇ ਹੀ ਰੁਕਣਾ ਚਾਹੀਦਾ ਹੈ। ਸਾਨੂੰ ਆਪਣੀਆਂ ਸਮਰੱਥਾਵਾਂ ਨੂੰ ਹੋਰ ਮਜ਼ਬੂਤ ਤੇ ਵਧਾਉਣ ਦੀ ਲੋੜ ਹੈ। 4 ਦਿਨਾਂ ਲਈ ਆਪ੍ਰੇਸ਼ਨ ਸਿੰਧੂਰ ਦੀ ਕਮਾਂਡ ਸੰਭਾਲਣ ਵਾਲੇ ਏ. ਪੀ. ਸਿੰਘ ਨੇ ਕਿਹਾ ਕਿ ਕਾਰਜਸ਼ੀਲ ਪੱਧਰ ’ਤੇ ਸਭ ਤੋਂ ਅਹਿਮ ਸਬਕ ਇਹ ਹੈ ਕਿ ਸਾਡੇ ਕੋਲ ਹਮੇਸ਼ਾ ਕਈ ਬਦਲ ਹੋਣੇ ਚਾਹੀਦੇ ਹਨ। ਜੇ ਦੁਸ਼ਮਣ ਆਪਣੀ ਰਣਨੀਤੀ ਬਦਲਦਾ ਹੈ ਤਾਂ ਜਲਦੀ ਅਨੁਕੂਲ ਹੋਣ ਦੀ ਯੋਗਤਾ ਬਣਾਈ ਰੱਖਣੀ ਚਾਹੀਦੀ ਹੈ।
ਈ. ਸੀ. ਆਈ. ਨੈੱਟ ਸਾਫਟਵੇਅਰ ਬਾਰੇ ਜਾਣਕਾਰੀ ਲੁਕਾ ਰਿਹੈ ਚੋਣ ਕਮਿਸ਼ਨ : ਜੈਰਾਮ ਰਮੇਸ਼
NEXT STORY