ਮਹਾਰਾਜਗੰਜ (ਉੱਤਰ ਪ੍ਰਦੇਸ਼), (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲੇ ਵਿਚ ਭਾਰਤ-ਨੇਪਾਲ ਸਰਹੱਦ ’ਤੇ ਸੋਨੌਲੀ ਇਲਾਕੇ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਉਜ਼ਬੇਕਿਸਤਾਨ ਦੀ ਇਕ ਔਰਤ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਗ੍ਰਿਫ਼ਤਾਰ ਕੀਤਾ ਹੈ। ਇਮੀਗ੍ਰੇਸ਼ਨ ਵਿਭਾਗ ਦੇ ਜਾਂਚ ਅਧਿਕਾਰੀ ਪ੍ਰਮੋਦ ਕੁਮਾਰ ਦੁਬੇ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੇਪਾਲ ਤੋਂ ਭਾਰਤ ਆ ਰਹੀ 36 ਸਾਲਾ ਉਮੀਦਾ ਜੋਇਰੋਵਾ ਨੂੰ ਨਿਯਮਤ ਜਾਂਚ ਲਈ ਰੋਕਿਆ ਗਿਆ। ਪੁੱਛਗਿੱਛ ਵਿਚ ਪਤਾ ਲੱਗਾ ਕਿ ਉਸਦੇ ਕੋਲ ਉਜ਼ਬੇਕਿਸਤਾਨ ਦਾ ਪਾਸਪੋਰਟ ਤਾਂ ਹੈ ਪਰ ਭਾਰਤੀ ਵੀਜ਼ਾ ਨਹੀਂ ਹੈ।
ਜਾਂਚ ਵਿਚ ਖੁਲਾਸਾ ਹੋਇਆ ਕਿ ਜੋਇਰੋਵਾ ਨੂੰ ਇਸ ਸਾਲ 22 ਫਰਵਰੀ ਨੂੰ ਮੁੰਬਈ ਹਵਾਈ ਅੱਡੇ ਤੋਂ ਐਗਜਿਟ ਪਰਮਿਟ ਦੇ ਤਹਿਤ ਭਾਰਤ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਸੀ ਅਤੇ ਉਸਦੇ ਦੁਬਾਰਾ ਦਾਖਲੇ ’ਤੇ ਰੋਕ ਲਗਾਉਣ ਲਈ ‘ਲੁੱਕ ਆਊਟ ਸਰਕੂਲਰ’ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਸਨੇ ਸਵੀਕਾਰ ਕੀਤਾ ਕਿ ਉਹ 22 ਅਪ੍ਰੈਲ ਨੂੰ ਨੇਪਾਲ ਦੇ ਰਸਤੇ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਈ ਸੀ। ਥਾਣਾ ਇੰਚਾਰਜ ਅਜੀਤ ਪ੍ਰਤਾਪ ਸਿੰਘ ਨੇ ਦੱਸਿਆ ਕਿ ਔਰਤ ਵਿਰੁੱਧ ਜ਼ਰੂਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਲੱਗ ਗਈਆਂ ਮੌਜਾਂ! ਹੁਣ 11 ਦਿਨ ਬੰਦ ਰਹਿਣਗੇ ਸਕੂਲ
NEXT STORY