ਨਵੀਂ ਦਿੱਲੀ— ਮਹਾਰਾਸ਼ਟਰ ਵਿਚ ਪੂਣੇ ਕੋਲ ਪਿੰਪਰੀ ਚਿੰਚਵਾੜ ਵਿਚ ਇਕ ਵਿਅਕਤੀ ਨੇ ਪ੍ਰੇਮਿਕਾ ਨੂੰ ਮਨਾਉਣ ਲਈ 300 ਤੋਂ ਜ਼ਿਆਦਾ ਬੈਨਰ ਅਤੇ ਹੋਰਡਿੰਗਸ ਲਗਵਾ ਦਿੱਤੇ। ਇਹ ਪੋਸਟਰ ਖਾਸਤੌਰ 'ਤੇ ਮੁੱਖ ਚੌਰਾਹਿਆਂ 'ਤੇ ਲੱਗੇ ਹਨ। ਇਸ 'ਤੇ ਲਿਖਿਆ ਸੀ, 'ਪ੍ਰੀਤੀ ਬਦਲਿਆ ਹੋਇਆ ਨਾਮ) ਮੈਂ ਮੁਆਫੀ ਮੰਗਦਾ ਹਾਂ।' ਸਥਾਨਕ ਵਪਾਰੀ ਨਿਲੇਸ਼ ਖੇਦਕਰ (25) 'ਤੇ ਹੋਰਡਿੰਗਸ ਲਗਾਉਣ ਦਾ ਦੋਸ਼ ਹੈ। ਵਕੜ ਥਾਣੇ ਦੀ ਪੁਲਸ ਨੇ ਪਿੰਪਰੀ ਚਿੰਚਵਾੜ ਨਗਰ ਨਿਗਮ ਨਾਲ ਸੰਪਰਕ ਕਰ ਕੇ ਗ਼ੈਰਕਾਨੂੰਨੀ ਹੋਰਡਿੰਗ ਅਤੇ ਸਰਵਜਨਿਕ ਜਾਯਿਦਾਦ ਨੂੰ ਨੁਕਸਾਨ ਪਹੁੰਚਾਉਣ ਨੂੰ ਲੈ ਕੇ ਨਿਲੇਸ਼ ਖਿਲਾਫ ਕਾਰਵਾਈ ਕਰਨ ਨੂੰ ਕਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਤਲਾਸ਼ ਉਸ ਦੇ ਦੋਸਤ ਵਿਲਾਸ਼ ਸ਼ਿੰਦੇ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਕਿਉਂਕਿ ਸ਼ਿੰਦੇ ਦੀ ਮਦਦ ਨਾਲ ਨਿਲੇਸ਼ ਨੇ ਹੋਰਡਿੰਗਸ ਲਗਵਾਏ ਸਨ। ਵਿਲਾਸ ਮੁਤਾਬਕ, 'ਨਿਲੇਸ਼ ਖੇਦਕਰ ਦੀ ਉਸਦੀ ਪ੍ਰੇਮਿਕਾ ਨਾਲ ਲੜਾਈ ਹੋ ਗਈ ਸੀ। ਇਸ ਤੋਂ ਬਾਅਦ ਉਹ ਉਸ ਨੂੰ ਮਨਾਉਣਾ ਚਾਹੁੰਦਾ ਸੀ। ਇਸ ਤੋਂ ਬਾਅਦ ਉਸ ਨੇ ਮੁਆਫੀ ਮੰਗਣ ਲਈ ਇਲਾਕੇ 'ਚ ਹੋਰਡਿੰਗਸ ਲਗਵਾ ਦਿੱਤੇ।
ਅਖਿਲੇਸ਼ ਯਾਦਵ ਦੇ ਡ੍ਰੀਮ ਪ੍ਰਾਜੈਕਟ ਨੂੰ HC ਤੋਂ ਝਟਕਾ, ਨਿਰਮਾਣ ਕੰਮ 'ਤੇ ਰੋਕ
NEXT STORY