ਪੁਣੇ- ਮਹਾਰਾਸ਼ਟਰ 'ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਵਾਸ਼ਿਮ ਜ਼ਿਲ੍ਹੇ 'ਚ ਬੁੱਧਵਾਰ ਨੂੰ 318 ਨਵੇਂ ਮਰੀਜ਼ ਮਿਲੇ ਹਨ। ਨਵੇਂ ਮਰੀਜ਼ਾਂ 'ਚ 190 ਵਿਦਿਆਰਥੀ ਸ਼ਾਮਲ ਹਨ। ਵਾਸ਼ਿਮ ਜ਼ਿਲ੍ਹੇ ਦੇ ਰਿਸੋਡ ਤਹਿਸੀਲ ਦੇ ਦੇਗਾਂਵ ਸਥਿਤ ਇਕ ਸਕੂਲ ਦੇ ਹੋਸਟਲ 'ਚ 190 ਵਿਦਿਆਰਥੀਆਂ ਦੇ ਪਾਜ਼ੇਟਿਵ ਪਾਏ ਜਾਣ ਨਾਲ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਰਿਸੋੜ ਤਹਿਸੀਲ ਦੇ ਪਿੰਡ ਦੇਗਾਂਵ ਸਥਿਤ ਨਿਵਾਸੀ ਆਸ਼ਰਮ ਸ਼ਾਲਾ 'ਚ ਵਿਦਿਆਰਥੀ ਪੜ੍ਹਨ ਤੋਂ ਇਲਾਵਾ ਇੱਥੇ ਸਥਿਤ ਹੋਸਟਲ 'ਚ ਰਹਿੰਦੇ ਹਨ। ਬੁੱਧਵਾਰ ਨੂੰ ਇਸ ਹੋਸਟਲ ਦੇ 190 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਹੋਸਟਲ 'ਚ ਰਹਿ ਰਹੇ ਸਾਰੇ ਵਿਦਿਆਰਥੀ ਅਮਰਾਵਤੀ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਆਏ ਹੋਏ ਹਨ। ਦੱਸਣਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੀ ਸ਼ੁਰੂਆਤ ਅਮਰਾਵਤੀ ਤੋਂ ਹੀ ਹੋਈ ਹੈ।
ਇਹ ਵੀ ਪੜ੍ਹੋ : 1 ਮਾਰਚ ਤੋਂ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਲੱਗੇਗਾ ਕੋਰੋਨਾ ਟੀਕਾ
ਮਹਾਰਾਸ਼ਟਰ 'ਚ ਕੋਰੋਨਾ ਦੀ ਦੂਜੀ ਲਹਿਰ ਹੌਲੀ-ਹੌਲੀ ਪ੍ਰਚੰਡ ਹੁੰਦੀ ਜਾ ਰਹੀ ਹੈ। ਸੂਬੇ 'ਚ ਪਿਛਲੇ 24 ਘੰਟਿਆਂ 'ਚ 8,807 ਨਵੇਂ ਮਰੀਜ਼ ਮਿਲੇ ਹਨ। ਇਹ 18 ਅਕਤੂਬਰ ਤੋਂ ਬਾਅਦ ਸਭ ਤੋਂ ਵੱਧ ਅੰਕੜਾ ਹੈ। ਸੂਬੇ 'ਚ ਬੀਤੇ 24 ਘੰਟਿਆਂ 'ਚ 80 ਮਰੀਜ਼ਾਂ ਦੀ ਮੌਤ ਹੋਈ। ਇਹ ਬੀਤੇ 56 ਦਿਨਾਂ 'ਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 30 ਦਸੰਬਰ ਨੂੰ 90 ਪੀੜਤਾਂ ਨੇ ਦਮ ਤੋੜਿਆ ਸੀ।
ਇਹ ਵੀ ਪੜ੍ਹੋ : ਵੱਡਾ ਫੈਸਲਾ, ਦਿੱਲੀ 'ਚ ਨਰਸਰੀ ਤੋਂ ਦੂਜੀ ਜਮਾਤ 'ਚ ਪ੍ਰਮੋਟ ਹੋਣਗੇ ਵਿਦਿਆਰਥੀ
ਮਹਾਪੰਚਾਇਤਾਂ ’ਤੇ ਫਿਰ ਤਕਰਾਰ, ਕਈ ਸੰਗਠਨਾਂ ਦੀ ਨਸੀਹਤ-ਬਾਰਡਰ ’ਤੇ ਵਧਾਈਏ ਗਿਣਤੀ
NEXT STORY