ਮੁੰਬਈ (ਭਾਸ਼ਾ) - ਮਹਾਰਾਸ਼ਟਰ ਦੇ ਮੰਤਰੀ ਨਿਤੇਸ਼ ਰਾਣੇ ਨੇ ਇਕ ਹੋਰ ਵਿਵਾਦ ਨੂੰ ਭੜਕਾਉਂਦੇ ਹੋਏ ਕਿਹਾ ਕਿ ਸੂਬੇ ਵਿਚ ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਸਰਕਾਰ ਇਕ ‘ਹਿੰਦੂਤਵਵਾਦੀ’ ਸਰਕਾਰ ਹੈ, ਜੋ ਹਿੰਦੂ ਵੋਟਾਂ ਦੇ ਸਮਰਥਨ ਨਾਲ ਚੁਣੀ ਗਈ ਹੈ ਅਤੇ ‘ਗੋਲ ਟੋਪੀ’ ਪਹਿਨਣ ਵਾਲੇ ਲੋਕਾਂ ਨੇ ਇਸ ਸਰਕਾਰ ਨੂੰ ਵੋਟ ਨਹੀਂ ਪਾਈ ਹੈ। ਰਾਣੇ ਨੇ ਬੁੱਧਵਾਰ ਨੂੰ ਮੁੰਬਈ ਦੇ ਮਾਨਖੁਰਦ ਇਲਾਕੇ ਵਿਚ ਸਕਲ ਹਿੰਦੂ ਸਮਾਜ ਦੇ ਦੁਰਗਾ ਪੰਡਾਲ ਦੇ ਦੌਰੇ ਦੌਰਾਨ ਕਿਹਾ ਕਿ ਤਿਉਹਾਰ ਦੇ ਸਮੇਂ ਕਿਸੇ ਨੂੰ ਵੀ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ।
ਇਹ ਵੀ ਪੜ੍ਹੋ : ਵਿਨਾਸ਼ਕਾਰੀ ਹੋਵੇਗਾ ਸਾਲ 2026, ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ!
ਇਸ ਦੇ ਨਾਲ ਹੀ ਮੰਤਰੀ ਨਿਤੇਸ਼ ਰਾਣੇ ਨੇ ਕਿਹਾ ਕਿ ਇਹ ਸਰਕਾਰ ਹਿੰਦੂਆਂ ਦੀਆਂ ਵੋਟਾਂ ਨਾਲ ਚੁਣੀ ਗਈ ਹੈ... ਜੋ ਲੋਕ ਗੋਲ ਟੋਪੀ ਪਹਿਨਦੇ ਹਨ, ਉਨ੍ਹਾਂ ਨੇ ਇਸ ਨੂੰ ਵੋਟ ਨਹੀਂ ਪਾਈ। ਮਾਨਖੁਰਦ ਵਿਚ ਐਤਵਾਰ ਰਾਤ ਦੇਵੀ ਦੁਰਗਾ ਦੀ ਮੂਰਤੀ ਨੂੰ ਕਥਿਤ ਤੌਰ ’ਤੇ ਅਪਵਿੱਤਰ ਕੀਤੇ ਜਾਣ ਤੋਂ ਬਾਅਦ ਤਣਾਅ ਪੈਦਾ ਹੋਇਆ, ਜਿਸਦੇ ਕਾਰਨ ਦੋ ਸਮੂਹਾਂ ਵਿਚਾਲੇ ਝੜਪਾਂ ਹੋ ਗਈਆਂ। ਸਮਾਗਮ ਦੌਰਾਨ ਮਹਾਆਰਤੀ ਵਿਚ ਸ਼ਾਮਲ ਹੋਏ ਇਕ ਭਾਜਪਾ ਨੇਤਾ ਨੇ ਸੂਬੇ ਵਿਚ ਸ਼ਾਂਤੀਪੂਰਨ ਮਾਹੌਲ ਨੂੰ ਭੰਗ ਕਰਨ ਵਿਰੁੱਧ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਧਿਆਪਕ ਭਰਤੀ ਘਪਲਾ: ਪੱਛਮੀ ਬੰਗਾਲ ਦੇ ਮੰਤਰੀ ਚੰਦਰਨਾਥ ਸਿਨ੍ਹਾ ED ਸਾਹਮਣੇ ਹੋਏ ਪੇਸ਼
NEXT STORY