ਗੜ੍ਹਚਿਰੌਲੀ— ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਮਹਿਲਾ ਪੁਲਸ ਦੀਆਂ ਟੁੱਕੜੀਆਂ ਨੂੰ ਨਕਸਲ ਪ੍ਰਭਾਵਿਤ ਇਲਾਕੇ ਦੀਆਂ ਚੌਕੀਆਂ 'ਤੇ ਤਾਇਨਾਤ ਕੀਤਾ ਗਿਆ ਹੈ। ਇਹ ਔਰਤਾਂ ਰਾਤ ਨੂੰ ਪੈਟਰੋਲਿੰਗ ਕਰਦੀਆਂ ਹਨ। ਇਹ ਔਰਤਾਂ ਪੁਰਸ਼ ਪੁਲਸ ਕਰਮਚਾਰੀਆਂ ਲਈ ਵੀ ਪ੍ਰੇਰਨਾ ਹਨ। ਇਲਾਕੇ ਦੇ ਐੱਸ.ਪੀ. ਸ਼ੈਲੇਸ਼ ਬਲਕਵੜੇ ਕਹਿੰਦੇ ਹਨ,''ਸਾਡੇ ਕੋਲ ਔਰਤਾਂ ਲਈ 30 ਫੀਸਦੀ ਰਾਖਵਾਂਕਰਨ ਹੈ ਅਤੇ ਸਿਰਫ਼ ਸਥਾਨਕ ਲੋਕ ਹੀ ਇਸ ਦੀ ਵਰਤੋਂ ਕਰ ਸਕਦੇ ਹਨ। ਅਸੀਂ ਅੰਦਰੂਨੀ ਅਹੁਦਿਆਂ 'ਤੇ ਔਰਤਾਂ ਨੂੰ ਤਾਇਨਾਤ ਕੀਤਾ ਹੈ। ਉਗ ਲੋਂਗ ਐਂਡ ਸ਼ਾਰਟ ਰੇਂਜ ਪੈਟਰੋਲਿੰਗ ਅਤੇ ਆਪਰੇਸ਼ਨਜ਼ ਕਰਦੀਆਂ ਹਨ।''
ਬੀਤੇ ਸਾਲ ਹਮਲਾ 'ਚ 15 ਜਵਾਨ ਹੋਏ ਸਨ ਸ਼ਹੀਦ
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਨਕਸਲੀਆਂ ਦਾ ਕਹਿਰ ਹੁੰਦਾ ਹੀ ਰਹਿੰਦਾ ਹੈ। ਬੀਤੇ ਸਾਲ ਨਕਸਲੀਆਂ ਨੇ ਆਈ.ਈ.ਡੀ. ਬਲਾਸਟ ਕਰ ਕੇ ਪੁਲਸ ਦੀ ਗੱਡੀ ਉਡਾਈ ਸੀ। ਇਸ ਹਮਲੇ 'ਚ 15 ਜਵਾਨ ਸ਼ਹੀਦ ਹੋ ਗਏ ਸਨ। ਅਜਿਹੇ ਹਾਲਾਤਾਂ 'ਚ ਉੱਥੇ ਮਹਿਲਾ ਪੁਲਸ ਕਰਮਚਾਰੀਆਂ ਦੀ ਤਾਇਨਾਤੀ, ਨਾ ਸਿਰਫ ਮਹਿਲਾ ਮਜ਼ਬੂਤੀਕਰਨ ਦੀ ਮਿਸਾਲ ਪੇਸ਼ ਕਰ ਰਹੀ ਹੈ, ਸਗੋਂ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਵੀ ਦੇ ਰਹੀ ਹੈ। ਹਾਲ ਹੀ 'ਚ ਇਸ ਹਮਲੇ ਦੇ ਮਾਸਟਰਮਾਈਂਡ ਦਿਨਕਰ ਗੋਟਾ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਗੋਟਾ 'ਤੇ ਸਰਕਾਰ ਨੇ 16 ਲੱਖ ਅਤੇ ਕੋਰੇਟੀ 'ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਨਕਸਲੀਆਂ ਦੀ ਕੋਰਚੀ ਦਲਮਕਾ ਡਿਵੀਜ਼ਨਲ ਕਮੇਟੀ ਦਾ ਵਰਕਰ ਸੀ। ਗੜ੍ਹਚਿਰੌਲੀ ਦੇ ਵੱਖ-ਵੱਖ ਥਾਣਿਆਂ 'ਚ ਗੋਟਾ ਵਿਰੁੱਧ 33 ਕਤਲਾਂ ਦੇ ਨਾਲ ਹੀ 108 ਮਾਮਲੇ ਦਰਜ ਹਨ।
ਕੋਰੋਨਾ ਨਾਲ ਨਜਿੱਠਣ ਲਈ ਯੋਗੀ ਸਰਕਾਰ ਤਿਆਰ, 'ਹਜ ਹਾਊਸ' ਨੂੰ ਬਣਾਏਗੀ 500 ਬੈੱਡ ਵਾਲਾ ਸੈਂਟਰ
NEXT STORY