ਮੁੰਬਈ (ਭਾਸ਼ਾ)— ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਮੰਗਲਵਾਰ ਭਾਵ ਅੱਜ 26/11 ਹਮਲੇ ਦੀ 11ਵੀਂ ਬਰਸੀ 'ਤੇ ਹਮਲੇ ਵਿਚ ਮਾਰੇ ਗਏ 166 ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਮੁੰਬਈ ਹਮਲੇ ਦੀ 11ਵੀਂ ਬਰਸੀ 'ਤੇ ਦੱਖਣੀ ਮੁੰਬਈ ਦੇ ਮਰੀਨ ਲਾਇਨਜ਼ ਇਲਾਕੇ ਵਿਚ ਪੁਲਸ ਸਮਾਰਕ ਸਥਲ 'ਤੇ ਆਯੋਜਿਤ ਸਮਾਰੋਹ 'ਚ ਮੁੱਖ ਮੰਤਰੀ ਨੇ ਸ਼ਿਰਕਤ ਕੀਤੀ। ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ, ਮੁੱਖ ਸਕੱਤਰ ਅਜੋਯ ਮਹਿਤਾ, ਪੁਲਸ ਜਨਰਲ ਡਾਇਰੈਕਟਰ ਸੁਬੋਧ ਕੁਮਾਰ ਜਾਇਸਵਾਲ, ਮੁੰਬਈ ਪੁਲਸ ਕਮਿਸ਼ਨਰ ਸੰਜੇ ਬਾਵਰੇ ਅਤੇ ਹੋਰ ਪੁਲਸ ਅਧਿਕਾਰੀ ਸਮੇਤ ਸ਼ਹੀਦਾਂ ਦੇ ਪਰਿਵਾਰ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਟਵਿੱਟਰ 'ਤੇ ਮੁੰਬਈ ਹਮਲੇ 'ਤੇ ਇਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ, ''ਫੌਜ, ਪੁਲਸ ਦੇ ਨਾਲ ਆਓ ਸਾਰੇ ਮਿਲ ਕੇ ਦੇਸ਼ ਦੀ ਸੁਰੱਖਿਆ ਹੇਠ ਆਪਣਾ ਯੋਗਦਾਨ ਦਿਉ।''
ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਆਏ ਭਾਰੀ ਹਥਿਆਰਾਂ ਨਾਲ ਲੈੱਸ 10 ਅੱਤਵਾਦੀਆਂ ਵਲੋਂ ਮੁੰਬਈ 'ਚ 26 ਨਵੰਬਰ 2008 ਨੂੰ ਕੀਤੇ ਗਏ ਭਿਆਨਕ ਹਮਲੇ 'ਚ ਸੁਰੱਖਿਆ ਕਰਮਚਾਰੀਆਂ ਅਤੇ ਵਿਦੇਸ਼ੀਆਂ ਸਮੇਤ 166 ਲੋਕਾਂ ਦੀ ਜਾਨ ਚੱਲੀ ਗਈ ਸੀ ਅਤੇ 300 ਤੋਂ ਵਧ ਲੋਕ ਜ਼ਖਮੀ ਹੋਏ ਸਨ। ਬਾਵਰੇ ਨੇ ਸੋਮਵਾਰ ਨੂੰ ਕਿਹਾ ਸੀ ਕਿ ਸ਼ਹਿਰ ਦੀ ਪੁਲਸ 26/11 ਹਮਲੇ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਅੱਤਵਾਦ ਨਾਲ ਨਜਿੱਠਣ ਲਈ ਆਪਣੇ ਲੋਕਾਂ ਅਤੇ ਤੁਰੰਤ ਕਾਰਵਾਈ ਟੀਮਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

ਇਸਰੋ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਲੱਖਾਂ 'ਚ ਹੋਵੇਗੀ ਤਨਖਾਹ
NEXT STORY