ਚੇਨਈ : ਤਾਮਿਲਨਾਡੂ 'ਚ ਚੇਨਈ ਨੇੜੇ ਦੇਵੀ ਮੇਲਮਾਰੂਵਾਥੁਰ ਅੰਮਾਨ ਮੰਦਰ ਦੀ ਯਾਤਰਾ 'ਤੇ ਆਏ ਕਰੀਬ 40 ਲੋਕ ਸੜਕ ਹਾਦਸੇ 'ਚ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ, ਜਿਹੜੇ ਨਿੱਜੀ ਬੱਸ 'ਚ ਪੀੜਤ ਲੋਕ ਸਵਾਰ ਸਨ, ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ 'ਚ ਊਥਾਨਗਰਾਈ ਨੇੜੇ ਭਾਰੀ ਮੀਂਹ ਕਾਰਨ ਪਲਟ ਗਈ।
ਜਾਣਕਾਰੀ ਮੁਤਾਬਕ ਬੱਸ 'ਚ ਕੁੱਲ 52 ਲੋਕ ਸਵਾਰ ਸਨ। ਬੱਸ ਨੂੰ ਇਕ ਸਮੂਹ ਨੇ ਤੀਰਥ ਯਾਤਰਾ ਲਈ ਕਿਰਾਏ 'ਤੇ ਲਿਆ ਸੀ। ਭਾਰੀ ਮੀਂਹ ਕਾਰਨ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਪਲਟ ਗਈ, ਜਿਸ ਕਾਰਨ ਕਰੀਬ 40 ਸ਼ਰਧਾਲੂ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਦਿੱਲੀ ਯੂਨੀਵਰਸਿਟੀ ਦੀ ਕੰਟੀਨ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪੁੱਜੀ
ਜ਼ਖਮੀਆਂ ਨੂੰ ਕ੍ਰਿਸ਼ਨਾਗਿਰੀ ਦੇ ਸਰਕਾਰੀ ਹਸਪਤਾਲ ਅਤੇ ਹੋਰ ਹਸਪਤਾਲਾਂ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਹਾਦਸੇ ਕਾਰਨ ਕ੍ਰਿਸ਼ਨਾਗਿਰੀ ਹਾਈਵੇਅ ’ਤੇ ਕੁਝ ਘੰਟਿਆਂ ਲਈ ਆਵਾਜਾਈ ਠੱਪ ਰਹੀ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ ’ਚ ਲੱਗਣਗੇ 4 ਗ੍ਰਹਿਣ, ਭਾਰਤ ’ਚ ਦਿਸੇਗਾ ਸਿਰਫ਼ ਇਕ
NEXT STORY