ਪੋਰਬੰਦਰ : ਗੁਜਰਾਤ ਦੇ ਪੋਰਬੰਦਰ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਵੱਡਾ ਹਾਦਸਾ ਹੋ ਗਿਆ। ਇੱਥੇ ਰਾਨਾਵਾਵ ਸਥਿਤ ਇੱਕ ਸੀਮੈਂਟ ਫੈਕਟਰੀ ਵਿੱਚ ਘੱਟ ਤੋਂ ਘੱਟ 4 ਮਜ਼ਦੂਰ ਚਿਮਨੀ ਵਿੱਚ ਡਿੱਗ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਹਾਦਸਾ ਉਸ ਸਮੇਂ ਹੋਇਆ ਜਦੋਂ ਮਜ਼ਦੂਰ ਚਿਮਨੀ ਦੀ ਉਸਾਰੀ ਵਿੱਚ ਲੱਗੇ ਹੋਏ ਸਨ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਬੁਲਾਇਆ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਐਂਬੁਲੈਂਸ ਅਤੇ ਸਿਹਤ ਵਿਭਾਗ ਮੌਕੇ 'ਤੇ ਪਹੁੰਚ ਗਿਆ ਹੈ, ਜਖ਼ਮੀਆਂ ਨੂੰ ਚਿਮਨੀ ਤੋਂ ਕੱਢਣ ਦੀ ਕੋਸ਼ਿਸ਼ ਜਾਰੀ ਹੈ।
ਜ਼ਿਲ੍ਹਾ ਕੁਲੈਕਟਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ 6 ਮਜਦੂਰ ਚਿਮਨੀ ਦੇ ਅੰਦਰ ਡਿੱਗ ਗਏ ਹਨ ਅਤੇ ਕੋਈ ਵੀ ਇਹ ਕਹਿਣ ਦੀ ਸਥਿਤੀ ਵਿੱਚ ਨਹੀਂ ਹੈ ਕਿ ਉਹ ਕਿਸ ਹਾਲਤ ਵਿੱਚ ਹੋਣਗੇ। ਉਨ੍ਹਾਂ ਦੱਸਿਆ ਕਿ ਚਿਮਨੀ 85 ਮੀਟਰ ਲੰਮੀ ਹੈ ਅਤੇ ਮਜ਼ਦੂਰ ਇਸ ਨੂੰ ਅੰਦਰੋਂ ਪੇਂਟ ਕਰ ਰਹੇ ਸਨ। ਐੱਨ.ਡੀ.ਆਰ.ਐੱਫ. ਅਤੇ ਤੱਟ ਰੱਖਿਅਕ ਬਲ ਦੀਆਂ ਦੋ ਟੀਮਾਂ ਬਚਾਅ ਕੰਮ ਵਿੱਚ ਲੱਗੀਆਂ ਹੋਈਆਂ ਹਨ। ਸ਼ਰਮਾ ਨੇ ਕਿਹਾ ਕਿ ਉਹ ਇਸ ਤਰ੍ਹਾਂ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿ ਚਿਮਨੀ ਕਰਮਚਾਰੀਆਂ 'ਤੇ ਨਾ ਡਿੱਗੇ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਨੇ ਰਾਹਤ ਅਤੇ ਬਚਾਅ ਕੰਮਾਂ 'ਤੇ ਜ਼ਿਲ੍ਹਾ ਕੁਲੈਕਟਰ ਦੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਛਾਪਿਆਂ ਤੋਂ 2 ਦਿਨ ਬਾਅਦ ਅੰਨਾ ਡੀ.ਐੱਮ.ਕੇ. ਦੇ ਸਾਬਕਾ ਮੰਤਰੀ ਵੇਲੁਮਣੀ ਦੇ ਬੈਂਕ ਖਾਤੇ ਫ੍ਰੀਜ਼
NEXT STORY