ਇੰਫਾਲ : ਮਣੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਲਾਮਲਾਈ ਚਲੌ ਨੇੜੇ ਫੌਜ ਦੀ ਇੱਕ ਬਖਤਰਬੰਦ ਗੱਡੀ ਦੇ ਇਤਾਮ ਦਰਿਆ ਵਿੱਚ ਡਿੱਗ ਜਾਣ ਕਾਰਨ 8ਵੀਂ ਬਿਹਾਰ ਰੈਜੀਮੈਂਟ ਦਾ ਇੱਕ ਫੌਜੀ ਕੈਪਟਨ ਸ਼ਹੀਦ ਹੋ ਗਿਆ, ਜਦਕਿ 3 ਹੋਰ ਜਵਾਨ ਗੰਭੀਰ ਜ਼ਖਮੀ ਹੋ ਗਏ।
ਪੁਲਸ ਅਨੁਸਾਰ, ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਫੌਜ ਦੀ ਗੱਡੀ, ਜਿਸ ਵਿੱਚ ਚਾਰ ਫੌਜੀ ਸਵਾਰ ਸਨ, ਦਾ ਸੰਤੁਲਨ ਵਿਗੜ ਗਿਆ ਅਤੇ ਉਹ ਦਰਿਆ ਵਿੱਚ ਜਾ ਡਿੱਗੀ, ਜਿਸ ਕਾਰਨ ਸਵਾਰ ਅੰਦਰ ਹੀ ਫਸ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਚਾਰੇ ਜਵਾਨਾਂ ਨੂੰ ਪਾਣੀ ਵਿੱਚ ਡੁੱਬੀ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਇੰਫਾਲ ਦੇ ਬਬੀਨਾ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ 29 ਸਾਲਾ ਕੈਪਟਨ ਹਨੂੰਮਾਨ ਰਾਮ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਸ਼ਹੀਦ ਹੋ ਗਏ।
ਇਹ ਵੀ ਪੜ੍ਹੋ : ਦਰਦਨਾਕ ਸੜਕ ਹਾਦਸਾ: 500 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ, 6 ਨੌਜਵਾਨਾਂ ਦੀ ਮੌਤ
ਜ਼ਖਮੀ ਹੋਏ ਤਿੰਨ ਜਵਾਨਾਂ ਦੀ ਪਛਾਣ ਸਿਪਾਹੀ ਮਾਲੀ ਜਯੇਸ਼ ਹਿੰਬਤ, ਸਿਪਾਹੀ ਰਾਕੇਸ਼ ਸਰਪਾਟੇ ਅਤੇ ਅਖਿਲੇਸ਼ ਕੁਮਾਰ ਸ਼ਾਹ ਵਜੋਂ ਹੋਈ ਹੈ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਹ ਇਸ ਸਮੇਂ ਬਬੀਨਾ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
IndiGo ਦੇ ਯਾਤਰੀਆਂ ਨੂੰ ਝਟਕਾ! ਸਾਊਦੀ ਅਰਬ ਜਾਣ ਵਾਲੀਆਂ ਇੰਡੀਗੋ ਦੀਆਂ ਸਾਰੀਆਂ ਉਡਾਣਾਂ 30 ਨਵੰਬਰ ਤੱਕ ਰੱਦ
NEXT STORY