ਨਵੀਂ ਦਿੱਲੀ—ਭਾਰਤੀ ਨੇਵੀ ਦੇ ਪ੍ਰਮੁੱਖ ਐਡਮਿਰਲ ਸੁਨੀਲ ਲਾਂਬਾ ਨੇ ਅੱਜ ਕਿਹਾ ਕਿ ਮਾਲਦੀਵ ਨੇ ਦੋ-ਸਾਲ ਨੇਵੀ ਅਭਿਆਸ 'ਚ ਸ਼ਿਰਕਤ ਦਾ ਭਾਰਤ ਦਾ ਸੱਦਾ ਠੁਕਰਾ ਦਿੱਤਾ ਹੈ। 'ਮਿਲਨ' ਨਾਮ ਦਾ ਇਹ ਨੇਵੀ ਅਭਿਆਸ 6 ਮਾਰਚ ਤੋਂ ਸ਼ੁਰੂ ਹੋਣਾ ਹੈ। ਨੇਵੀ ਚੀਫ ਐਡਮਿਰਲ ਲਾਂਬਾ ਨੇ ਦੱਸਿਆ ਕਿ ਮਾਲਦੀਵ ਨੇ ਸੱਦਾ ਠੁਕਰਾਉਣ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਹੈ। ਨੇਵੀ ਸੂਤਰਾਂ ਨੇ ਦੱਸਿਆ ਕਿ 16 ਤੋਂ ਜ਼ਿਆਦਾ ਦੇਸ਼ ਇਸ ਅਭਿਆਸ 'ਚ ਆਪਣੀ ਸ਼ਿਰਕਤ ਦੀ ਪੁਸ਼ਟੀ ਕਰ ਚੁੱਕੇ ਹਨ। ਦੋ-ਸਾਲ ਨੇਵੀ ਅਭਿਆਸ 'ਮਿਲਨ' ਦਾ ਆਯੋਜਨ ਅੰਡੇਮਾਨ-ਨਿਕੋਬਾਰ ਟਾਪੂ ਸਮੂਹ 'ਚ ਹੋਣਾ ਹੈ। ਹਿੰਦ-ਪ੍ਰਸ਼ਾਂਤ ਖੇਤਰ 'ਚ ਚੀਨ ਦੀ ਵੱਧਦੀ ਸਮੁੰਦਰੀ ਤਾਕਤ ਨੂੰ ਧਿਆਨ 'ਚ ਰੱਖਦੇ ਹੋਏ 'ਮਿਲਨ' ਦਾ ਆਯੋਜਨ ਕੀਤਾ ਜਾ ਰਿਹਾ ਹੈ।
ਨੇਵੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਭਿਆਸ ਦੌਰਾਨ ਦੂਜੇ ਦੇਸ਼ਾਂ ਦੇ ਨੇਵੀ ਚੀਫ ਵਿਚਾਲੇ ਗੱਲਬਾਤ ਦੌਰਾਨ ਇਹ ਮੁੱਦਾ ਵੀ ਉੱਠ ਸਕਦਾ ਹੈ। ਭਾਰਤੀ ਨੇਵੀ ਦੇ ਬੁਲਾਰੇ ਡੀਕੇ ਸ਼ਰਮਾ ਨੇ ਕਿਹਾ ਕਿ 'ਮਿਲਨ' ਅਭਿਆਸ ਦੌਰਾਨ ਸਮੁੰਦਰੀ ਫੌਜ ਗਤੀਵਿਧੀਆਂ ਨੂੰ ਲੈ ਕੇ ਖੇਤਰੀ ਸਹਿਯੋਗ ਵਧਾਉਣ ਅਤੇ ਸਮੁੰਦਰ 'ਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਵੀ ਹੋਵਗਾ। ਬੁਲਾਰੇ ਨੇ ਦੱਸਿਆ ਕਿ ਇਸ ਅਭਿਆਸ 'ਚ ਸ਼ਾਮਲ ਹੋਣ ਵਾਲੇ ਦੇਸ਼ਾਂ ਦੀਆਂ ਨੇਵੀਆਂ ਵਿਚਾਲੇ ਉਭਰਦੀਆਂ ਚੁਣੌਤੀਆਂ ਨਾਲ ਨਿਜੱਠਣ ਲਈ ਇਕ ਬਿਹਤਰ ਤਾਲਮੇਲ ਬਣੇਗਾ।
ਦਰਅਸਲ ਭਾਰਤ ਅਤੇ ਅਮਰੀਕਾ ਸਮੇਤ ਕਈ ਹੋਰ ਦੇਸ਼ ਸਾਊਥ ਚਾਇਨਾ ਸੀ ਦੇ ਵਿਵਾਦ 'ਚ ਚੀਨ ਨੂੰ ਕਾਓਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਚੀਨ ਇਸ ਖੇਤਰ 'ਚ ਆਪਣਾ ਦਬਦਬਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂਕਿ ਬਾਕੀ ਦੇਸ਼ ਸੁਤੰਤਰ ਆਵਾਜਾਈ ਨੂੰ ਬੜਾਵਾ ਦੇਣ ਦੀ ਵਕਾਲਤ ਕਰ ਰਹੇ ਹਨ। ਇਸ ਨੇਵੀ ਅਭਿਆਸ 'ਚ ਇਸ ਮੁੱਦੇ ਨੂੰ ਵੀ ਉਠਾਇਆ ਜਾਵੇਗਾ।
ਸਿਵਲ ਸਰਵਿਸਿਜ਼ ਪ੍ਰੀਖਿਆ 'ਚ ਪਾਸ ਨਾ ਹੋਣ 'ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY