ਨਵੀਂ ਦਿੱਲੀ— ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਤ੍ਰਿਲੋਕਪੁਰੀ ’ਚ 6 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਮਾਮਲੇ ਵਿਚ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ। ਮਾਲੀਵਾਲ ਨੇ ਇਸ ਮਾਮਲੇ ਵਿਚ ਮਿਊਰ ਵਿਹਾਰ ਥਾਣੇ ਦੇ ਥਾਣਾ ਮੁਖੀ (ਐੱਸ. ਐੱਚ. ਓ.) ਨੂੰ ਵੀਰਵਾਰ ਨੂੰ ਨੋਟਿਸ ਜਾਰੀ ਕਰ ਕੇ ਘਟਨਾ ਬਾਰੇ ਪੂਰੀ ਜਾਣਕਾਰੀ ਮੰਗੀ। ਉਨ੍ਹਾਂ ਨੇ ਐੱਫ. ਆਈ. ਆਰ. ਦੀ ਕਾਪੀ, ਗਿ੍ਰਫ਼ਤਾਰ ਕੀਤੇ ਗਏ ਦੋਸ਼ੀ ਦੀ ਵਿਸਥਾਰਪੂਰਵਕ ਜਾਣਕਾਰੀ ਸਮੇਤ ਕਾਰਵਾਈ ਦਾ ਬਿਓਰਾ ਮੰਗਿਆ ਹੈ। ਇਸ ਘਟਨਾ ਬਾਰੇ ਸਾਰੀ ਜਾਣਕਾਰੀ ਕਮਿਸ਼ਨ ਦੇ ਸਾਹਮਣੇ 16 ਅਗਸਤ ਨੂੰ 11 ਵਜੇ ਤੱਕ ਪੇਸ਼ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ: 6 ਸਾਲਾ ਬੱਚੀ ਨਾਲ ਦਰਿੰਦਗੀ, ਦਿੱਲੀ ਮਹਿਲਾ ਕਮਿਸ਼ਨ ਨੇ ਕਿਹਾ- ‘ਔਰਤਾਂ ਦੀ ਸੁਰੱਖਿਆ ’ਤੇ ਚਰਚਾ ਕਿਉਂ ਨਹੀਂ’
ਜ਼ਿਕਰਯੋਗ ਹੈ ਕਿ ਦਿੱਲੀ ਪੁਲਸ ਨੇ ਬੁੱਧਵਾਰ ਦੇਰ ਰਾਤ ਦੋਸ਼ੀ ਨੂੰ ਗਿ੍ਰ੍ਰਫ਼ਤਾਰ ਕਰ ਲਿਆ ਸੀ। ਇਸ ਘਟਨਾ ਮਗਰੋਂ ਬੱਚੀ ਨੂੰ ਏਮਜ਼ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਇਸ ਮਾਮਲੇ ਵਿਚ ਮਿਊਰ ਵਿਹਾਰ ਦੇ ਥਾਣੇ ’ਚ ਭਾਰਤੀ ਸਜ਼ਾ ਜ਼ਾਬਤਾ (ਆਈ. ਪੀ. ਸੀ.) ਦੀ ਧਾਰਾ 376ਏਬੀ/ਪੋਕਸੋ ਅਤੇ ਐੱਸ.ਸੀ/ਐੱਸ. ਟੀ. ਦੀ ਧਾਰਾ 3(2) (ਵੀ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 1 ਅਗਸਤ ਨੂੰ ਛਾਉਣੀ ਇਲਾਕੇ ਵਿਚ ਪੁਰਾਣੀ ਨਾਂਗਲ ਪਿੰਡ ’ਚ ਇਕ 9 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।
ਨਿਯਮਾਂ ਦੇ ਉਲੰਘਣ ਕਾਰਨ ਬੰਦ ਕੀਤੇ ਗਏ ਰਾਹੁਲ ਗਾਂਧੀ, ਕਾਂਗਰਸ ਨੇਤਾਵਾਂ ਦੇ ਅਕਾਊਂਟ : ਟਵਿੱਟਰ
NEXT STORY