ਨਵੀਂ ਦਿੱਲੀ— ਕੋਲਕਾਤਾ 'ਚ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸਾਹ ਦੇ ਰੋਡ ਸ਼ੋਅ ਦੌਰਾਨ ਹੋਈ ਭਾਜਪਾ-ਟੀ.ਐੱਮ.ਸੀ. ਵਰਕਰਾਂ 'ਚ ਝੜਪ, ਹਿੰਸਾ, ਪੱਥਰਬਾਜ਼ੀ ਅਤੇ ਅਗਜਨੀ ਤੋਂ ਬੰਗਾਲ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਇਸ ਦੌਰਾਨ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਦੀ ਤੁਲਨਾ ਇਰਾਕ ਦੇ ਮਰਹੂਮ ਤਾਨਾਸ਼ਾਹ ਸੱਦਾਮ ਹੁਸੈਨ ਨਾਲ ਕੀਤੀ ਹੈ। ਚੋਣਾਂ ਤੋਂ ਬਾਅਦ ਰਿਲੀਜ਼ ਹੋਣ ਜਾ ਰਹੀ ਪੀ.ਐੱਮ. ਮੋਦੀ ਦੀ ਬਾਇਓਪਿਕ 'ਚ ਲੀਡ ਰੋਲ ਨਿਭਾਉਣ ਵਾਲੇ ਓਬਰਾਏ ਨੇ ਮਮਤਾ ਦੇ ਲੋਕਤੰਤਰ ਖਤਰੇ 'ਚ ਹੈ ਬਿਆਨ ਨਾਲ ਜੁੜੀ ਖਬਰ ਦਾ ਸਕ੍ਰੀਨਸ਼ਾਟ ਸ਼ੇਅਰ ਕਰਦੇ ਹੋਏ ਟਵੀਟ ਕੀਤਾ,''ਮੈਂ ਸਮਝ ਨਹੀਂ ਪਾਉਂਦਾ ਹਾਂ ਕਿ ਦੀਦੀ ਵਰਗੀ ਸਨਮਾਨਤ ਮਹਿਲਾ ਕਿਉਂ ਸੱਦਾਮ ਹੁਸੈਨ ਦੀ ਤਰ੍ਹਾਂ ਵਤੀਰਾ ਕਰ ਰਹੀ ਹੈ! ਪਰੇਸ਼ਾਨੀ ਦੇਖੋ ਕਿ ਲੋਕਤੰਤਰ ਖਤਰੇ 'ਚ ਹੈ ਅਤੇ ਉਸ ਨੂੰ ਖੁਦ ਤਾਨਾਸ਼ਾਹ ਦੀਦੀ ਤੋਂ ਖਤਰਾ ਹੈ। ਪਹਿਲਾਂ ਪ੍ਰਿਯੰਕਾ ਸ਼ਰਮਾ ਅਤੇ ਹੁਣ ਤਜਿੰਦਰ ਬੱਗਾ। ਇਹ ਦੀਦੀਗੀਰੀ ਨਹੀਂ ਚੱਲੇਗੀ।ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਮਮਤਾ ਬੈਨਰਜੀ 'ਤੇ ਵਿਵਾਦਿਤ ਫੋਟੋ ਸ਼ੇਅਰ ਕਰਨ ਨੂੰ ਲੈ ਕੇ ਪੱਛਮੀ ਬੰਗਾਲ 'ਚ ਪ੍ਰਿਯੰਕਾ ਸ਼ਰਮਾ ਨਾਂ ਦੀ ਭਾਜਪਾ ਵਰਕਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ 'ਚ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਪ੍ਰਿਯੰਕਾ ਸ਼ਰਮਾ ਬੁੱਧਵਾਰ ਨੂੰ ਰਿਹਾਅ ਹੋਈ। ਓਬਰਾਏ ਨੇ ਟਵੀਟ 'ਚ ਉਨ੍ਹਾਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਭਾਜਪਾ ਆਈ.ਟੀ. ਸੈੱਲ ਦੇ ਚੀਫ ਅਮਿਲ ਮਾਲਵੀਏ ਨੇ ਦਾਅਵਾ ਕੀਤਾ ਕਿ ਕੋਲਕਾਤਾ 'ਚ ਤਜਿੰਦਰ ਪਾਲ ਬੱਗਾ ਸਮੇਤ ਕਈ ਭਾਜਪਾ ਨੇਤਾਵਾਂ, ਵਰਕਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਰਿਹਾਅ ਹੋਣ ਤੋਂ ਬਾਅਦ ਪ੍ਰਿਅੰਕਾ ਬੋਲੀ- 'ਮੇਰੇ ਤੋਂ ਜ਼ਬਰਦਸਤੀ ਮੁਆਫ਼ੀਨਾਮੇ 'ਤੇ ਸਾਈਨ ਕਰਵਾਏ'
NEXT STORY