ਪ੍ਰੋਵਿਡੈਂਸ (ਗਯਾਨਾ) : ਖੱਬੇ ਹੱਥ ਦੇ ਸਪਿਨਰ ਅਕੀਲ ਹੁਸੈਨ ਦੀਆਂ ਪੰਜ ਵਿਕਟਾਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਟੀ-20 ਵਿਸ਼ਵ ਕੱਪ ਦੇ ਗਰੁੱਪ ਸੀ ਮੈਚ 'ਚ ਯੁਗਾਂਡਾ ਨੂੰ 134 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 5 ਵਿਕਟਾਂ 'ਤੇ 173 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਯੁਗਾਂਡਾ ਦੀ ਟੀਮ 12 ਓਵਰਾਂ 'ਚ 39 ਦੌੜਾਂ ਬਣਾ ਕੇ ਆਊਟ ਹੋ ਗਈ। ਹੁਸੈਨ ਨੇ 11 ਦੌੜਾਂ ਦੇ ਕੇ 5 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਦਿੱਤਾ। ਯੁਗਾਂਡਾ ਨੇ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਘੱਟ ਸਕੋਰ ਦੀ ਬਰਾਬਰੀ ਕੀਤੀ।
ਇਸ ਤੋਂ ਪਹਿਲਾਂ ਵੈਸਟਇੰਡੀਜ਼ ਲਈ ਜਾਨਸਨ ਚਾਰਲਸ (44) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ਜਦਕਿ ਆਂਦਰੇ ਰਸਲ ਨੇ 30 ਦੌੜਾਂ ਦੀ ਹਮਲਾਵਰ ਨਾਬਾਦ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਨਿਕੋਲਸ ਪੂਰਨ ਨੇ 22 ਦੌੜਾਂ, ਕਪਤਾਨ ਰੋਵਮੈਨ ਪਾਵੇਲ ਨੇ 23 ਦੌੜਾਂ ਅਤੇ ਸ਼ੇਰਫਾਨ ਰਦਰਫੋਰਡ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਯੁਗਾਂਡਾ ਲਈ ਬ੍ਰਾਇਨ ਮਸਾਬਾ ਨੇ 31 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਵੱਡੀ ਜਿੱਤ ਨਾਲ ਵੈਸਟਇੰਡੀਜ਼ ਨੇ ਆਪਣੀ ਨੈੱਟ ਰਨ ਰੇਟ 3.574 'ਤੇ ਲੈ ਲਈ ਹੈ ਜੋ ਉਸ ਨੂੰ ਗਰੁੱਪ ਸੀ ਦੇ ਸਿਖਰ 'ਤੇ ਰਹਿਣ ਵਿਚ ਮਦਦ ਕਰੇਗਾ।
ਵੈਸਟਇੰਡੀਜ਼ ਦੇ ਕਪਤਾਨ ਪਾਵੇਲ ਨੇ ਮੈਚ ਤੋਂ ਬਾਅਦ ਕਿਹਾ, 'ਇਥੋਂ ਅੱਗੇ ਦਾ ਰਸਤਾ ਮੁਸ਼ਕਿਲ ਹੋਵੇਗਾ ਪਰ ਅਸੀਂ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ। ਅਸੀਂ ਹਰ ਮੈਚ ਵਿੱਚ 10 ਤੋਂ 15 ਫੀਸਦੀ ਤੱਕ ਸੁਧਾਰ ਕਰਨ ਦੀ ਗੱਲ ਕਰਦੇ ਹਾਂ। ਅਸੀਂ ਪਹਿਲੇ ਮੈਚ 'ਚ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਅਤੇ ਇਸ ਲਈ ਅਸੀਂ ਟੀਮ ਦੇ ਰੂਪ 'ਚ ਸੁਧਾਰ ਕਰਨਾ ਚਾਹੁੰਦੇ ਸੀ। ਵੈਸਟਇੰਡੀਜ਼ ਦੇ ਗੇਂਦਬਾਜ਼ਾਂ ਨੇ ਯੁਗਾਂਡਾ ਨੂੰ ਕ੍ਰਿਕਟ ਦਾ ਸਖ਼ਤ ਸਬਕ ਸਿਖਾਇਆ ਹੈ। ਯੁਗਾਂਡਾ ਦੇ ਕਪਤਾਨ ਮਸਾਬਾ ਨੇ ਕਿਹਾ, 'ਇਹ ਸਾਡੇ ਲਈ ਮੁਸ਼ਕਲ ਦਿਨ ਸੀ। ਅਸੀਂ ਇਸ ਤੋਂ ਸਖ਼ਤ ਸਬਕ ਸਿੱਖਿਆ ਹੈ। ਅਸੀਂ ਹਰ ਵਿਭਾਗ ਵਿੱਚ ਅਸਫਲ ਰਹੇ ਪਰ ਅਸੀਂ ਇਸ ਮੈਚ ਤੋਂ ਬਹੁਤ ਕੁਝ ਸਿੱਖਿਆ। ਸਾਨੂੰ ਬੱਲੇਬਾਜ਼ੀ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਚਾਹੀਦਾ ਸੀ ਪਰ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸਾਡੇ ਲਈ ਸਕਾਰਾਤਮਕ ਰਿਹਾ। ਅਸੀਂ ਉਨ੍ਹਾਂ ਨੂੰ 200 ਤੋਂ ਘੱਟ ਦੌੜਾਂ ਤੱਕ ਰੋਕਣ ਵਿੱਚ ਸਫਲ ਰਹੇ ਅਤੇ ਡੈਥ ਓਵਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਯੁਗਾਂਡਾ ਦੀ ਅੱਧੀ ਟੀਮ ਪਾਵਰ ਪਲੇਅ 'ਚ ਹੀ ਪੈਵੇਲੀਅਨ ਪਹੁੰਚ ਚੁੱਕੀ ਸੀ। ਹੁਸੈਨ ਨੇ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ ਅਤੇ ਆਪਣੇ ਪਹਿਲੇ ਤਿੰਨ ਓਵਰਾਂ ਵਿੱਚ ਤਿੰਨ ਵਿਕਟਾਂ ਲਈਆਂ। ਯੁਗਾਂਡਾ ਦੇ ਬੱਲੇਬਾਜ਼ ਹੁਸੈਨ ਦੀਆਂ ਗੇਂਦਾਂ ਨੂੰ ਸਮਝਣ ਵਿੱਚ ਨਾਕਾਮਯਾਬ ਰਹੇ, ਜਿਨ੍ਹਾਂ ਨੇ ਡੈਬਿਊ 'ਤੇ ਪੰਜ ਵਿਕਟਾਂ ਲੈ ਕੇ ਟੀ-20 ਵਿਸ਼ਵ ਕੱਪ ਵਿੱਚ ਵੈਸਟਇੰਡੀਜ਼ ਦਾ ਸਰਵੋਤਮ ਪ੍ਰਦਰਸ਼ਨ ਵੀ ਕੀਤਾ। ਯੁਗਾਂਡਾ ਲਈ ਨੌਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਜੁਮਾ ਮਿਆਗੀ (ਅਜੇਤੂ 13) ਦੋਹਰੇ ਅੰਕੜੇ ਤੱਕ ਪਹੁੰਚਣ ਵਾਲੇ ਇਕਲੌਤੇ ਬੱਲੇਬਾਜ਼ ਸਨ। ਹੁਸੈਨ ਤੋਂ ਇਲਾਵਾ ਵੈਸਟਇੰਡੀਜ਼ ਲਈ ਅਲਜ਼ਾਰੀ ਜੋਸੇਫ ਨੇ ਤਿੰਨ ਓਵਰਾਂ ਵਿੱਚ 6 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਕਾਰਲੋਸ ਅਲਕਾਰਾਜ ਦਾ ਸਾਹਮਣਾ ਫ੍ਰੈਂਚ ਓਪਨ ਦੇ ਫਾਈਨਲ ’ਚ ਅਲਗੈਜ਼ੈਂਡਰ ਜਵੇਰੇਵ ਨਾਲ
NEXT STORY