ਗੁਰਦਾਸਪੁਰ/ਕਰਾਚੀ (ਵਿਨੋਦ) : ਕਰਾਚੀ ਵਿਚ ਇਕ ਹਿੰਦੂ ਪਰਿਵਾਰ ਦੇ ਖਾਣੇ ਦੇ ਸਟਾਲ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ‘ਕਵਿਤਾ ਦੀਦੀ ਕਾ ਭਾਰਤੀ ਖਾਣਾ’ ਉਸ ਖਾਣੇ ਦੀ ਗੱਡੀ ਦਾ ਨਾਂ ਹੈ ਜੋ ਕਵਿਤਾ ਅਤੇ ਉਸ ਦੇ ਪਰਿਵਾਰਕ ਮੈਂਬਰ ਕਰਾਚੀ ਵਿੱਚ ਛਾਉਣੀ ਰੇਲਵੇ ਸਟੇਸ਼ਨ ਦੇ ਨੇੜੇ ਚਲਾਉਂਦੇ ਹਨ।
ਸੀਮਾ ਪਾਰ ਦੇ ਸੂਤਰਾਂ ਅਨੁਸਾਰ ਕਰਾਚੀ ਵਿੱਚ ਇੱਕ ਹਿੰਦੂ ਪਰਿਵਾਰ ਦੇ ਇੱਕ ਫੂਡ ਸਟਾਲ ਉੱਤੇ ਪਾਵ ਭਾਜੀ, ਵੜਾ ਪਾਵ ਸਮੇਤ ਸ਼ਾਕਾਹਾਰੀ ਅਤੇ ਮਾਸਾਹਾਰੀ ਭਾਰਤੀ ਪਕਵਾਨ ਉਪਲਬਧ ਹਨ। ਇੱਕ ਪਾਕਿਸਤਾਨੀ ਬਲੌਗਰ ਨੇ ਕਰਾਚੀ ਵਿੱਚ ਇੱਕ ਹਿੰਦੂ ਪਰਿਵਾਰ ਦੁਆਰਾ ਚਲਾਏ ਜਾ ਰਹੇ ਭੋਜਨ ਸਟਾਲ ਦਾ ਦੌਰਾ ਕਰਨ ਤੋਂ ਬਾਅਦ ਆਪਣਾ ਅਨੁਭਵ ਸਾਂਝਾ ਕੀਤਾ।
ਇਹ ਵੀ ਪੜ੍ਹੋ- ਪੰਜਾਬ ਦੀ ਸਿਆਸਤ 'ਚ ਇਕ ਹੋਰ ਵੱਡਾ ਧਮਾਕਾ, ਬੈਂਸ ਭਰਾਵਾਂ ਨੇ ਫੜਿਆ ਕਾਂਗਰਸ ਦਾ 'ਹੱਥ'
'ਕਵਿਤਾ ਦੀਦੀ ਕਾ ਭਾਰਤੀ ਖਾਣਾ' ਉਸ ਭੋਜਨ ਸਟਾਲ ਦਾ ਨਾਮ ਹੈ ਜੋ ਕਵਿਤਾ ਅਤੇ ਉਸ ਦੇ ਪਰਿਵਾਰਕ ਮੈਂਬਰ ਕਰਾਚੀ ਵਿੱਚ ਛਾਉਣੀ ਰੇਲਵੇ ਸਟੇਸ਼ਨ ਦੇ ਨੇੜੇ ਚਲਾਉਂਦੇ ਹਨ। ਬਲੌਗਰ ਕਰਾਮਤ ਖਾਨ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਉਸ ਨੇ ਕਵਿਤਾ ਦੇ ਸਟਾਲ ’ਤੇ ਜਾਣ ਦਾ ਆਪਣਾ ਤਜ਼ਰਬਾ ਸਾਂਝਾ ਕੀਤਾ ਸੀ।
ਪਰਿਵਾਰ ਦੁਆਰਾ ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਪਕਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਸਟਾਲ ਪਾਕਿਸਤਾਨ ਵਿੱਚ ਕਾਫ਼ੀ ਮੋਸ਼ਹੂਰ ਹੈ। ਇਹ ਸਬੰਧਤ ਕਵਿਤਾ ਕਹਿੰਦੀ ਹੈ ਕਿ ਕੋਈ ਵੀ ਕੰਮ ਕਰਨ ਵਿੱਚ ਕੋਈ ਹਰਜ਼ ਨਹੀਂ ਹੈ। ਅਸੀਂ ਵੀ ਆਪਣਾ ਪਰਿਵਾਰ ਚਲਾਉਣ ਲਈ ਇਸ ਧੰਦੇ ਨੂੰ ਅਪਣਾਇਆ ਅਤੇ ਕਰੀਬ ਦੋ ਸਾਲ ਪਹਿਲਾਂ ਇਹ ਸਾਰਾ ਸਮਾਨ ਛੋਟੀ ਗੱਡੀ ’ਤੇ ਰੱਖ ਕੇ ਫੂਡ ਸਟਾਲ ਦਾ ਕੰਮ ਸ਼ੁਰੂ ਕੀਤਾ। ਹਿੰਦੂ, ਸਿੱਖ ਅਤੇ ਮੁਸਲਿਮ ਭਰਾ ਸਾਡੇ ਕੋਲ ਆਉਂਦੇ ਹਨ ਅਤੇ ਅਸੀਂ ਸਾਰਿਆਂ ਨੂੰ ਵਧੀਆ ਅਤੇ ਸਸਤਾ ਭੋਜਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ।
ਇਹ ਵੀ ਪੜ੍ਹੋ- IPL 2024 : ਦਿੱਲੀ ਨੂੰ ਚੁੱਭੀ ਪੰਤ ਦੀ ਕਮੀ, ਬੈਂਗਲੁਰੂ ਹੱਥੋਂ 47 ਦੌੜਾਂ ਨਾਲ ਹਾਰ ਕੇ ਪਲੇਆਫ਼ ਦੀ ਰੇਸ 'ਚੋਂ ਹੋਈ ਬਾਹਰ
ਉਨ੍ਹਾਂ ਮੰਨਿਆ ਕਿ ਸਾਨੂੰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਗੁੰਡੇ ਕਿਸਮ ਦੇ ਮੁੰਡੇ ਸਾਨੂੰ ਖਾਣਾ ਆਦਿ ਖਾਣ ਤੋਂ ਬਾਅਦ ਪੈਸੇ ਨਹੀਂ ਦਿੰਦੇ ਅਤੇ ਕਈ ਵਾਰ ਤਾਂ ਪੁਲਸ ਵਾਲੇ ਵੀ ਖਾਣ ਤੋਂ ਬਾਅਦ ਪੈਸੇ ਦੇਣ ਤੋਂ ਇਨਕਾਰ ਕਰਦੇ ਹਨ। ਪਰ ਪਾਕਿਸਤਾਨ ਵਿੱਚ ਇਹ ਸਭ ਆਮ ਹੈ। ਸਾਡਾ ਫੂਡ ਸਟਾਲ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਰੇਲਵੇ ਸਟੇਸ਼ਨ 'ਤੇ ਆਉਣ ਵਾਲੇ ਜ਼ਿਆਦਾਤਰ ਲੋਕ ਸਾਡੇ ਤੋਂ ਭੋਜਨ ਪੈਕ ਕਰਵਾਉਂਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਯੁੱਧ ਦੌਰਾਨ ਰੱਖਿਆ ਮੰਤਰੀ ਨੂੰ ਬਦਲਣ ਦਾ ਰੱਖਿਆ ਪ੍ਰਸਤਾਵ
NEXT STORY