ਨਵੀਂ ਦਿੱਲੀ— ਵਿਰੋਧੀ ਧਿਰ ਦੇ ਮਹਾ ਗਠਜੋੜ ਨੂੰ ਲੈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੁਝਾਅ ਦਿੱਤਾ ਹੈ ਕਿ ਜੋ ਪਾਰਟੀ ਜਿਸ ਸੂਬੇ ਵਿਚ ਮਜ਼ਬੂਤ ਹੈ, ਉਹ ਉਥੋਂ ਚੋਣ ਲੜੇ ਅਤੇ ਬਾਕੀ ਸਭ ਉਸ ਦਾ ਸਾਥ ਦੇਣ। ਵਿਰੋਧੀ ਧਿਰ ਦਾ ਪਹਿਲਾ ਟੀਚਾ ਭਾਜਪਾ ਨੂੰ ਰੋਕਣਾ ਅਤੇ ਸੱਤਾ ਤੋਂ ਹਟਾਉਣਾ ਹੋਣਾ ਚਾਹੀਦਾ ਹੈ। ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਨੂੰ ਲੈ ਕੇ ਮਚੇ ਹੰਗਾਮੇ ਦੌਰਾਨ ਬੁੱਧਵਾਰ ਨੂੰ ਯੂ. ਪੀ. ਏ.ਚੇਅਰਪਰਸਨ ਸੋਨੀਆ ਗਾਂਧੀ ਨੂੰ ਮਿਲਣ ਪਹੁੰਚੀ ਮਮਤਾ ਬੈਨਰਜੀ ਨੇ ਸਾਫ ਕਰ ਦਿੱਤਾ ਹੈ ਕਿ ਪੀ. ਐੱਮ. ਚਿਹਰਾ ਕੌਣ ਹੋਵੇਗਾ, ਇਸ 'ਤੇ ਗੱਲਬਾਤ ਕਰਨ ਦਾ ਅਜੇ ਕੋਈ ਮਤਲਬ ਨਹੀਂ ਹੈ।
ਜਾਣਕਾਰੀ ਮੁਤਾਬਕ ਆਪਣੀ ਦਿੱਲੀ ਯਾਤਰਾ ਦੇ ਦੂਜੇ ਦਿਨ ਬੁੱਧਵਾਰ ਉਨ੍ਹਾਂ ਮੋਦੀ ਵਿਰੋਧੀ 6 ਪ੍ਰਮੁੱਖ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਹ 3 ਰਾਜਗ ਸੰਸਦ ਮੈਂਬਰਾਂ ਨੂੰ ਵੀ ਮਿਲੀ। ਕਾਂਗਰਸ, ਤੇਲਗੂ ਦੇਸ਼ਮ ਪਾਰਟੀ, ਵਾਈ. ਐੱਸ. ਆਰ. ਕਾਂਗਰਸ, ਡੀ. ਐੱਮ. ਕੇ., ਰਾਸ਼ਟਰੀ ਜਨਤਾ ਦਲ ਅਤੇ ਜਨਤਾ ਦਲ (ਐੱਸ) ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਵੀ ਮੁਲਾਕਾਤ ਕਰ ਕੇ ਮਮਤਾ ਨੇ ਉਨ੍ਹਾਂ ਨੂੰ 19 ਜਨਵਰੀ 2019 ਨੂੰ ਕੋਲਕਾਤਾ ਵਿਖੇ ਹੋਣ ਵਾਲੀ ਆਪਣੀ ਰੈਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮਮਤਾ ਨੇ ਭਾਜਪਾ ਦੇ ਸੀਨੀਅਰ ਨੇਤਾ ਐੱਲ. ਕੇ. ਅਡਵਾਨੀ ਨਾਲ ਵੀ ਉਨ੍ਹਾਂ ਦੇ ਚੈਂਬਰ 'ਚ 15 ਮਿੰਟ ਤੱਕ ਤ੍ਰਿਣਮੂਲ ਲੋਕ ਸਭਾ 'ਚ ਦੂਜੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਲੋਕ ਸਭਾ 'ਚ ਇਸ ਸਮੇਂ ਪ੍ਰਮੁੱਖ ਵਿਰੋਧੀ ਪਾਰਟੀ ਕਾਂਗਰਸ ਹੈ, ਜਿਸ ਕੋਲ 48 ਸੀਟਾਂ ਹਨ। ਤ੍ਰਿਣਮੂਲ ਕਾਂਗਰਸ ਦੂਜੇ ਨੰਬਰ 'ਤੇ ਹੈ, ਜਿਸ ਕੋਲ 34 ਸੀਟਾਂ ਹਨ। ਤੇਲਗੂ ਦੇਸ਼ਮ ਕੋਲ 16 ਤੇ ਤੇਲੰਗਾਨਾ ਰਾਸ਼ਟਰ ਸਮਿਤੀ ਕੋਲ 11 ਸੀਟਾਂ ਹਨ।
ਮਰਾਠਾ ਰਿਜ਼ਰਵੇਸ਼ਨ ਅੰਦੋਲਨ: ਮੁੰਬਈ 'ਚ ਹੋਇਆ 'ਜੇਲ ਭਰੋ' ਰੋਸ ਵਿਖਾਵਾ
NEXT STORY