ਪਟਨਾ : ਪਟਨਾ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਭੋਜਪੁਰੀ ਸਿਨੇਮਾ ਦੀ ਅਦਾਕਾਰਾ ਅਕਸ਼ਰਾ ਸਿੰਘ ਤੋਂ ਜ਼ਬਰਦਸਤੀ ਵਸੂਲੀ ਮਾਮਲੇ ਵਿਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁਲਜ਼ਮ ਨੂੰ ਭੋਜਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ ਪਟਨਾ ਪੁਲਸ ਦੀ ਟੀਮ ਇਸ ਨੂੰ ਭੋਜਪੁਰ ਤੋਂ ਪਟਨਾ ਲੈ ਗਈ। ਪਟਨਾ ਦੇ ਐੱਸਐੱਸਪੀ ਰਾਜੀਵ ਮਿਸ਼ਰਾ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਪਹਿਲੀ ਨਜ਼ਰੇ ਫਿਰੌਤੀ ਦਾ ਮਾਮਲਾ ਸਪੱਸ਼ਟ ਨਹੀਂ ਹੈ। ਐੱਸਐੱਸਪੀ ਨੇ ਕਿਹਾ ਹੈ ਕਿ ਇਹ ਘਟਨਾ ਕਿਸੇ ਪ੍ਰੋਗਰਾਮ ਨੂੰ ਲੈ ਕੇ ਹੋਏ ਝਗੜੇ ਕਾਰਨ ਵਾਪਰੀ ਹੈ ਅਤੇ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਅਦਾਕਾਰਾ ਅਕਸ਼ਰਾ ਸਿੰਘ ਨੂੰ ਮੰਗਲਵਾਰ ਦੇਰ ਰਾਤ ਇਕ ਧਮਕੀ ਭਰੀ ਕਾਲ ਆਈ ਸੀ, ਜਿਸ ਤੋਂ ਬਾਅਦ ਪੂਰੀ ਭੋਜਪੁਰੀ ਇੰਡਸਟਰੀ ਵਿਚ ਹਫੜਾ-ਦਫੜੀ ਮਚ ਗਈ ਸੀ। ਫੋਨ ਕਰਨ ਵਾਲੇ ਨੇ ਅਕਸ਼ਰਾ ਸਿੰਘ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਜੇਕਰ ਦੋ ਦਿਨਾਂ ਵਿਚ ਰਕਮ ਨਾ ਦਿੱਤੀ ਤਾਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਇੰਨਾ ਹੀ ਨਹੀਂ ਫਿਰੌਤੀ ਮੰਗਣ ਵਾਲੇ ਵਿਅਕਤੀ ਨੇ ਗਾਲੀ-ਗਲੋਚ ਵੀ ਕੀਤਾ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ, ਅਕਸ਼ਰਾ ਦੇ ਮੋਬਾਈਲ ’ਤੇ 11 ਨਵੰਬਰ ਦੀ ਦੇਰ ਰਾਤ 12:20 ਅਤੇ 12:21 ’ਤੇ ਯਾਨੀ ਇਕ ਮਿੰਟ ਦੇ ਅੰਦਰ ਦੋ ਵੱਖ-ਵੱਖ ਨੰਬਰਾਂ ਤੋਂ ਧਮਕੀ ਭਰੀ ਕਾਲ ਆਈ ਸੀ। ਅਕਸ਼ਰਾ ਸਿੰਘ ਮੁਤਾਬਕ ਫੋਨ ਕਰਨ ਵਾਲੇ ਨੇ ਕਿਹਾ ਕਿ 50 ਲੱਖ ਰੁਪਏ ਦੇ ਦਿਓ ਅਤੇ ਤੁਹਾਨੂੰ 2 ਦਿਨ ਦਾ ਸਮਾਂ ਦਿੰਦੇ ਹਾਂ। ਜੇਕਰ ਸਮੇਂ ਸਿਰ ਪੈਸੇ ਨਾ ਮਿਲੇ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ।
ਇਹ ਵੀ ਪੜ੍ਹੋ : 'ਗੈਸ ਚੈਂਬਰ' ਬਣੀ ਦਿੱਲੀ 'ਚ ਇਨ੍ਹਾਂ ਗੱਡੀਆਂ ਖ਼ਿਲਾਫ਼ ਸਖ਼ਤ ਐਕਸ਼ਨ ਜ਼ਰੂਰੀ, CAQM ਨੇ ਸੂਬਿਆਂ ਨੂੰ ਦਿੱਤੀ ਸਲਾਹ
ਇਸ ਤੋਂ ਬਾਅਦ ਅਕਸ਼ਰਾ ਸਿੰਘ ਨੇ ਆਪਣੇ ਇਕ ਕਰੀਬੀ ਨੂੰ ਲਿਖਤੀ ਦਰਖਾਸਤ ਦੇ ਕੇ ਦਾਨਾਪੁਰ ਥਾਣੇ ਭੇਜ ਕੇ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਥਾਣਾ ਦਾਨਾਪੁਰ ਇਲਾਕੇ ਦੇ ਵਿਜੇ ਸਿੰਘ ਯਾਦਵ ਪੱਥ ਦੀ ਰਹਿਣ ਵਾਲੀ ਅਦਾਕਾਰਾ ਅਕਸ਼ਰਾ ਨੇ ਥਾਣਾ ਦਾਨਾਪੁਰ ਵਿਚ ਲਿਖਤੀ ਸ਼ਿਕਾਇਤ ਦਿੱਤੀ ਸੀ। ਪੁਲਸ ਨੇ ਦਿੱਤੇ ਮੋਬਾਈਲ ਨੰਬਰ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪਟਨਾ ਪੁਲਸ ਦੀ ਜਾਂਚ ਅੱਗੇ ਵਧ ਗਈ।
ਦੱਸਣਯੋਗ ਹੈ ਕਿ ਅਕਸ਼ਰਾ ਆਪਣੀ ਅਦਾਕਾਰੀ ਅਤੇ ਗਾਇਕੀ ਦੇ ਹੁਨਰ ਲਈ ਪੂਰੇ ਦੇਸ਼ ਵਿਚ ਮਸ਼ਹੂਰ ਹੈ। ਅਕਸ਼ਰਾ ਸਿੰਘ ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਅਕਸ਼ਰਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਵੀ ਕਿਸ਼ਨ ਨਾਲ ਫਿਲਮ 'ਸਤਿਆਮੇਵ ਜਯਤੇ' ਨਾਲ ਕੀਤੀ ਸੀ। ਉਨ੍ਹਾਂ ਨੇ 'ਸੱਤਿਆ', 'ਤਬਾਦਲਾ', 'ਮਾਂ ਤੁਝੇ ਸਲਾਮ' ਵਰਗੀਆਂ ਕਈ ਹਿੱਟ ਫਿਲਮਾਂ 'ਚ ਵੀ ਕੰਮ ਕੀਤਾ ਹੈ ਅਤੇ ਕਈ ਸੁਪਰਹਿੱਟ ਗੀਤ ਵੀ ਗਾਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਝਾਰਖੰਡ ਦੀਆਂ 43 ਵਿਧਾਨ ਸਭਾ ਸੀਟਾਂ ਲਈ 65 ਫੀਸਦੀ ਪੋਲਿੰਗ
NEXT STORY