ਨੈਸ਼ਨਲ ਡੈਸਕ– ਰਾਜਸਥਾਨ ਦੇ ਸਰੀਕ ਜ਼ਿਲ੍ਹੇ ਦੇ ਫਤਿਹਰੁਪਰ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਅਸਲੀਅਤ ਜਾਣਕੇ ਹਰ ਕੋਈ ਹੈਰਾਨ ਹੈ। ਇਹ ਮਾਮਲਾ ਫਤਿਹਪੁਰ ਦੇ ਮੇਨ ਦੁਰਗਾ ਬਾਜ਼ਾਰ ਦਾ ਹੈ। ਦਰਅਸਲ, ਇਲਾਕ ’ਚ ਕੁਝ ਦੁਕਾਨਾਂ ਦੇ ਤਾਲੇ ਟੁੱਟੇ ਹੋਏ ਮਿਲੇ ਤਾਂ ਸਵੇਰੇ ਇਹ ਮੰਜ਼ਰ ਵੇਖ ਕੇ ਵਪਾਰੀਆਂ ਦੇ ਹੋਸ਼ ਉੱਡ ਗਏ। ਨਾਲ ਹੀ ਹੋਰ ਵਪਾਰੀਆਂਦੇ ਮਨ ’ਚ ਦਹਿਸ਼ਤ ਵੀ ਵੱਧ ਗਈ।
ਪੁਲਸ ਨੇ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਤਾਲਾ ਤੋੜਨ ਵਾਲੇ ਚੋਰ ਨੂੰ ਫੜ੍ਹ ਲਿਆ ਹੈ। ਪੁਲਸ ਨੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਦੀ ਕਹਾਣੀ ਤਮਾਮ ਸ਼ੰਕਾਵਾਂ ਤੋਂ ਕਾਫ਼ੀ ਅਲੱਗ ਨਿਕਲੀ।
ਇਸ ਲਈ ਤੋੜੇ ਸਨ ਤਾਲੇ
ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ’ਚ ਪਤਾ ਲੱਗਾ ਕਿ ਆਸਿਫ ਨਾਂ ਦੇ ਸ਼ਖ਼ਸ ਨੇ 3 ਵੱਖ-ਵੱਖ ਦੁਕਾਨਾਂ ਦੇ ਤਾਲੇ ਇਕ ਰਾਤ ’ਚ ਤੋੜ ਦਿੱਤੇ ਸਨ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਆਸਿਫ ਤਕ ਪਹੁੰਚ ਗਏ। ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਉਹ ਮਾਨਸਿਕ ਰੂਪ ਨਾਲ ਸਥਿਰ ਨਹੀਂ ਸੀ।
ਪੁੱਛਗਿੱਛ ’ਚ ਇਹ ਗੱਲ ਵੀ ਸਾਹਮਣੇ ਆਈ ਕਿ ਉਸਨੇ ਦੁਕਾਨਾਂ ’ਚੋਂ ਸਿਰਫ 20 ਰੁਪਏ ਚੋਰੀ ਕੀਤੇ ਸਨ ਕਿਉਂਕਿ ਉਹ ਕੁਰਕੁਰੇ ਖਾਣਾ ਚਾਹੁੰਦਾ ਸੀ। ਪੁਲਸ ਵੀ ਇਹ ਗੱਲ ਸੁਣਕੇ ਹੈਰਾਨ ਰਹਿ ਗਈ ਕਿ ਕੁਰਕੁਰੇ ਖਾਣ ਲਈ ਉਸਨੇ 3 ਦੁਕਾਨਾਂ ਦੇ ਤਾਲੇ ਤੋੜ ਦਿੱਤੇ। ਹਾਲਾਂਕਿ, ਪੁਲਸ ਅਜੇ ਇਸ ਮਾਮਲੇ ’ਤੇ ਅਜੇ ਡੁੰਘਾਈ ਨਾਲ ਜਾਂਚ ਕਰ ਰਹੀ ਹੈ।
ਹਿਮਾਚਲ: ਊਨਾ ’ਚ ਭਿਆਨਕ ਅਗਨੀਕਾਂਡ, 150 ਝੁੱਗੀਆਂ ਸੜ ਕੇ ਸੁਆਹ
NEXT STORY