ਪੁਣੇ (ਭਾਸ਼ਾ)— ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਕਰਜ਼ ’ਚ ਡੁੱਬੇ ਇਕ ਵਿਅਕਤੀ ਨੇ ਪਹਿਲਾਂ ਆਪਣੀ ਬੀਮਾਰ ਮਾਂ ਦਾ ਕਤਲ ਕੀਤਾ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਵਿਅਕਤੀ ਦੀ ਪਛਾਣ ਗਣੇਸ਼ ਦੇ ਤੌਰ ’ਤੇ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਨੇ ਆਪਣੇ ਇਕ ਰਿਸ਼ਤੇਦਾਰ ਨੂੰ ਵਟਸਐਪ ’ਤੇ ‘ਸੁਸਾਈਡ ਨੋਟ’ ਭੇਜਿਆ, ਜਿਸ ’ਚ ਜ਼ਿਕਰ ਕੀਤਾ ਸੀ ਕਿ ਉਸ ਨੂੰ ਸ਼ੇਅਰ ਬਜ਼ਾਰ ਵਿਚ ਭਾਰੀ ਘਾਟਾ ਪਿਆ ਹੈ। ਜਿਸ ਵਜ੍ਹਾ ਕਰ ਕੇ ਉਹ ਇਹ ਕਦਮ ਚੁੱਕ ਰਿਹਾ ਹੈ। ਇਹ ਘਟਨਾ ਧਨਕਵਾੜੀ ਇਲਾਕੇ ਵਿਚ ਸ਼ੁੱਕਰਵਾਰ ਰਾਤ ਨੂੰ ਵਾਪਰੀ।
ਸਹਕਾਰ ਨਗਰ ਥਾਣੇ ਦੇ ਸੀਨੀਅਰ ਪੁਲਸ ਇੰਸਪੈਕਟਰ ਯੁਨੂਸ ਮੁਲਾਨੀ ਨੇ ਦੱਸਿਆ ਕਿ ਵਿਅਕਤੀ ਨੇ ਆਪਣੀ 76 ਸਾਲਾ ਬੀਮਾਰ ਮਾਂ ਨੂੰ ਦਵਾਈ ਦੀ ‘ਭਾਰੀ ਖ਼ੁਰਾਕ’ ਦਿੱਤੀ ਅਤੇ ਜਦੋਂ ਉਨ੍ਹਾਂ ਦੀ ਇਸ ਨਾਲ ਮੌਤ ਨਹੀਂ ਹੋਈ ਤਾਂ ਉਸ ਨੇ ਪਲਾਸਟਿਕ ਦੇ ਥੈਲੇ ਨਾਲ ਸਾਹ ਘੁੱਟ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਪੁਲਸ ਮੁਤਾਬਕ ਇਸ ਤੋਂ ਬਾਅਦ ਵਿਅਕਤੀ ਨੇ ਫਾਹਾ ਲਾ ਕੇ ਆਪਣੀ ਜਾਨ ਵੀ ਦੇ ਦਿੱਤੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਰਿਸ਼ਤੇ ਦੇ ਭਰਾ ਨੂੰ ਇਕ ਸੁਸਾਈਡ ਨੋਟ ਵੀ ਵਟਸਐਪ ’ਤੇ ਭੇਜਿਆ ਸੀ। ਰਿਸ਼ਤੇਦਾਰ ਨੇ ਪੁਲਸ ਨੂੰ ਸੂਚਿਤ ਕੀਤਾ, ਜੋ ਵਿਅਕਤੀ ਦੇ ਘਰ ਪਹੁੰਚੀ ਪਰ ਉਦੋਂ ਤੱਕ ਦੋਹਾਂ ਦੀ ਮੌਤ ਹੋ ਚੁੱਕੀ ਸੀ।
ਫਿਟ ਇੰਡੀਆ ਮੰਤਰ : ਜਿਮ 'ਚ PM ਮੋਦੀ ਦੇ ਵਰਕਆਊਟ ਕਰਨ ਦਾ ਵੀਡੀਓ ਵਾਇਰਲ
NEXT STORY