ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮਰੇਠ 'ਚ ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਪਹੁੰਚੇ ਸਨ। ਮੇਜਰ ਧਿਆਨਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਇੱਥੇ ਮੌਜੂਦ ਜਿਮ ਦਾ ਦੌਰਾ ਕੀਤਾ। ਮੋਦੀ ਨੇ ਖ਼ੁਦ ਵੀ ਜਿਮ 'ਚ ਕਸਰਤ ਕੀਤੀ। ਉਨ੍ਹਾਂ ਨੇ ਜਿਮ ਦੀਆਂ ਸਾਰੀਆਂ ਮਸ਼ੀਨਾਂ ਦਾ ਜਾਇਜ਼ਾ ਲਿਆ ਅਤੇ ਫਿਰ ਇੱਥੇ ਫਿਟਨੈੱਸ ਇਕਵੀਮੈਂਟ Body Wait latpull machine 'ਤੇ ਕਸਰਤ ਕੀਤੀ।
ਪ੍ਰਧਾਨ ਮੰਤਰੀ ਨੇ ਮਸ਼ੀਨ 'ਤੇ ਬੈਠਣ ਤੋਂ ਬਾਅਦ ਲਗਾਤਾਰ 15 ਵਾਰ Pull Down ਕੀਤਾ। ਦੱਸਣਯੋਗ ਹੈ ਕਿ Body Wait latpull machine 'ਤੇ ਸਰੀਰ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਸਿਹਤ ਮਾਹਿਰਾਂ ਅਨੁਸਾਰ ਇਸ ਕਸਰਤ ਨਾਲ ਮੋਢੇ ਮਜ਼ਬੂਤ ਹੁੰਦੇ ਹਨ। ਪੀ.ਐੱਮ. ਮੋਦੀ ਦੇ ਨੌਜਵਾਨਾਂ ਨੂੰ ਹਮੇਸ਼ਾ ਫਿਟਨੈੱਸ ਮੰਤਰ ਦਿੰਦੇ ਰਹਿੰਦੇ ਹਨ। ਸਾਲ 2019 'ਚ 29 ਅਗਸਤ ਨੂੰ ਉਨ੍ਹਾਂ ਨੇ ਫਿਟ ਮਿਸ਼ਨ ਲਾਂਚ ਕੀਤਾ ਸੀ।
ਇਹ ਵੀ ਪੜ੍ਹੋ : ਕੇਜਰੀਵਾਲ ਬੋਲੇ- ਯੋਗੀ ਸਰਕਾਰ ਨੇ ਸਿਰਫ਼ ਸ਼ਮਸ਼ਾਨਘਾਟ ਬਣਵਾਏ, ਅਸੀਂ ਸਕੂਲ ਅਤੇ ਹਸਪਤਾਲ ਬਣਾਵਾਂਗੇ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੇਜਰੀਵਾਲ ਬੋਲੇ- ਯੋਗੀ ਸਰਕਾਰ ਨੇ ਸਿਰਫ਼ ਸ਼ਮਸ਼ਾਨਘਾਟ ਬਣਵਾਏ, ਅਸੀਂ ਸਕੂਲ ਅਤੇ ਹਸਪਤਾਲ ਬਣਾਵਾਂਗੇ
NEXT STORY