ਨੈਸ਼ਨਲ ਡੈਸਕ- ਝਾਰਖੰਡ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਸ ਨੇ ਦੱਸਿਆ ਕਿ ਐਤਵਾਰ ਸਵੇਰੇ ਦੁਮਕਾ ਜ਼ਿਲ੍ਹੇ ਵਿੱਚ ਇੱਕ ਜੋੜਾ ਅਤੇ ਉਨ੍ਹਾਂ ਦੇ ਦੋ ਬੱਚੇ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ।
ਇਹ ਘਟਨਾ ਹੰਸਡੀਹਾ ਪੁਲਸ ਸਟੇਸ਼ਨ ਅਧੀਨ ਆਉਂਦੇ ਬਰਦਾਹੀ ਪਿੰਡ ਵਿੱਚ ਵਾਪਰੀ, ਜਿੱਥੋਂ ਦੇ ਪੁਲਸ ਸਟੇਸ਼ਨ ਦੇ ਇੰਚਾਰਜ ਤਾਰਾਚੰਦ ਨੇ ਕਿਹਾ, "ਅਸੀਂ ਘਰੋਂ ਚਾਰ ਲਾਸ਼ਾਂ ਬਰਾਮਦ ਕੀਤੀਆਂ ਹਨ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਖ਼ੁਦ ਫਾਹਾ ਲੈ ਲਿਆ।''
ਉਨ੍ਹਾਂ ਅੱਗੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਅਧਿਕਾਰੀ ਨੇ ਅੱਗੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਰਿੰਦਰ ਮਾਂਝੀ (30), ਉਸ ਦੀ ਪਤਨੀ ਆਰਤੀ ਕੁਮਾਰੀ (26), ਉਨ੍ਹਾਂ ਦੀ ਧੀ ਰੂਹੀ ਕੁਮਾਰੀ (4) ਅਤੇ ਪੁੱਤਰ ਵਿਰਾਜ ਕੁਮਾਰ (2) ਵਜੋਂ ਹੋਈ ਹੈ।
ਦਿੱਲੀ 'ਚ ਸਾਹ ਲੈਣਾ ਵੀ ਹੋਇਆ 'ਔਖਾ' ! ਬੇਹੱਦ ਜ਼ਹਿਰੀਲੀ ਹੋਈ ਹਵਾ, 450 ਨੇੜੇ ਪੁੱਜਾ AQI
NEXT STORY