ਅਲੀਗੜ੍ਹ (ਏਜੰਸੀ)- ਅਲੀਗੜ੍ਹ ਦੀ ਇਕ ਪੋਕਸੋ ਅਦਾਲਤ ਨੇ 50 ਸਾਲਾ ਇਕ ਵਿਅਕਤੀ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਵਿਅਕਤੀ ਆਪਣੀ 13 ਸਾਲਾ ਗੋਦ ਲਈ ਧੀ ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਅਲੀਗੜ੍ਹ ਦੀ ਵਿਸ਼ੇਸ਼ ਪੋਕਸੋ ਅਦਾਲਤ ਦੇ ਐਡੀਸ਼ਨਲ ਜ਼ਿਲ੍ਹਾ ਜੱਜ ਸੁਰੇਂਦਰ ਮੋਹਨ ਸਹਾਏ ਨੇ ਇਹ ਫ਼ੈਸਲਾ ਸੁਣਾਇਆ। ਪੁਲਸ ਨੇ ਕਿਹਾ ਕਿ ਦੋਸ਼ੀ ਆਪਣੇ 2 ਪੁੱਤਾਂ ਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਰਹਿੰਦਾ ਸੀ ਅਤੇ ਉਸ ਨੇ 7 ਸਾਲ ਪਹਿਲਾਂ 6 ਸਾਲ ਦੀ ਬੱਚੀ ਗੋਦ ਲਈ ਸੀ। ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਕੁੜੀ ਦੇ ਮਾਤਾ-ਪਿਤਾ ਨੇ ਉਸ ਨੂੰ ਗੁਜਰਾਤ ਦੇ ਅਹਿਮਦਾਬਾਦ 'ਚ ਇਕ ਇੱਟ ਭੱਠੇ 'ਤੇ ਛੱਡ ਦਿੱਤਾ ਸੀ, ਜਿੱਥੇ ਉਹ ਮਜ਼ਦੂਰੀ ਕਰਦਾ ਸੀ।
ਪਿਛਲੇ ਸਾਲ 25 ਅਕਤੂਬਰ ਨੂੰ ਦੋਸ਼ੀ ਨੂੰ ਉਸ ਦੀ ਨੂੰਹ ਨੇ ਪੀੜਤਾ ਦਾ ਜਿਨਸੀ ਸ਼ੋਸ਼ਣ ਕਰਦੇ ਹੋਏ ਫੜਿਆ ਸੀ, ਜਿਸ ਨੇ ਸਥਾਨਕ ਲੋਕਾਂ ਨੂੰ ਸੂਚਿਤ ਕੀਤਾ। ਘਟਨਾ ਤੋਂ ਬਾਅਦ ਇਕ ਸਮਾਜਿਕ ਵਰਕਰ ਨੇ ਅਲੀਗੜ੍ਹ ਦੇ ਕੁਆਰਸੀ ਥਾਣੇ 'ਚ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕੁੜੀ ਨੂੰ ਬਚਾਇਆ ਗਿਆ ਅਤੇ ਕਾਨਪੁਰ ਦੇ ਇਕ ਅਨਾਥ ਆਸ਼ਰਮ 'ਚ ਭੇਜ ਦਿੱਤਾ ਗਿਆ।
ਪੰਜਾਬ 'ਚ NIA ਦਾ ਵੱਡਾ ਐਕਸ਼ਨ, ਕੀਤੀ ਜਾ ਰਹੀ ਵੱਡੇ ਪੱਧਰ 'ਤੇ ਛਾਪੇਮਾਰੀ
NEXT STORY