ਲਖਨਊ- ਪੂਰਾ ਦੇਸ਼ ਵੀਰਵਾਰ ਨੂੰ 78ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਦੇਸ਼ ਲਈ ਜਾਨ ਦੀ ਬਾਜ਼ੀ ਲਾਉਣ ਵਾਲੇ ਸ਼ਹੀਦਾਂ ਅੱਗੇ ਸਾਡਾ ਸਿਰ ਆਪ-ਮੁਹਾਰੇ ਝੁੱਕ ਜਾਂਦਾ ਹੈ। ਜੰਗ ਦੇ ਮੈਦਾਨ 'ਚ ਸ਼ਹੀਦ ਹੋਏ ਫ਼ੌਜੀਆਂ ਦਾ ਨਾਂ ਇਤਿਹਾਸ 'ਚ ਹਮੇਸ਼ਾ ਲਈ ਅਮਰ ਹੋ ਗਿਆ ਹੈ। ਆਪਣੇ ਜਾਬਾਜ਼ ਸ਼ਹੀਦਾਂ ਦੀ ਸ਼ਹਾਦਤ 'ਤੇ ਦੇਸ਼ ਦਾ ਹਰ ਸ਼ਖਸ ਮਾਣ ਮਹਿਸੂਸ ਕਰਦਾ ਹੈ। ਉੱਤਰ ਪ੍ਰਦੇਸ਼ ਦੇ ਸ਼ਖ਼ਸ ਦੀ ਦੇਸ਼ ਭਗਤੀ ਪ੍ਰਤੀ ਅਨੋਖੇ ਜਨੂੰਨ ਨੂੰ ਹਰ ਕੋਈ ਸਲਾਮ ਕਰੇਗਾ। ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਰਹਿਣ ਵਾਲੇ ਅਭਿਸ਼ੇਕ ਗੌਤਮ ਨੇ ਮਹਾਤਮਾ ਗਾਂਧੀ, ਰਾਨੀ ਲਕਸ਼ਮੀਬਾਈ, ਸ਼ਹੀਦ ਭਗਤ ਸਿੰਘ ਸਮੇਤ 631 ਫ਼ੌਜੀਆਂ ਅਤੇ ਫਰੀਡਮ ਫਾਈਟਰਜ਼ ਦੇ ਨਾਂ ਆਪਣੇ ਸਰੀਰ 'ਤੇ ਗੁਦਵਾ ਹਨ। ਦੇਸ਼ ਭਗਤੀ ਦੇ ਇਸ ਅਨੋਖੇ ਜਨੂੰਨ ਨੇ ਅਭਿਸ਼ੇਕ ਗੌਤਮ ਨੂੰ 'ਇੰਡੀਆ ਬੁੱਕ ਆਫ਼ ਰਿਕਾਰਡਜ਼' ਵਿਚ ਥਾਂ ਦਿਵਾ ਦਿੱਤੀ ਹੈ।
ਇਹ ਵੀ ਪੜ੍ਹੋ- ਰੱਖੜੀ ਮੌਕੇ ਔਰਤਾਂ ਨੂੰ ਵੱਡੀ ਸੌਗਾਤ, 2 ਦਿਨ ਕਰ ਸਕਣਗੀਆਂ ਬੱਸ 'ਚ ਮੁਫ਼ਤ ਸਫ਼ਰ
ਅਭਿਸ਼ੇਕ ਹਾਪੁੜ ਵਿਚ ਆਪਣੇ ਮਾਪਿਆਂ ਨਾਲ ਰਹਿੰਦੇ ਹਨ। ਅਭਿਸ਼ੇਕ ਦਾ ਕਹਿਣਾ ਹੈ ਕਿ ਮੈਂ ਆਪਣੇ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦਾ ਕਿ ਕਿਸੇ ਵੀ ਚੀਜ਼ ਨੂੰ ਚੰਗੇ ਤਰੀਕੇ ਨਾਲ ਕਰਨਾ ਹੈ ਤਾਂ ਉਸ ਲਈ ਬਹੁਤ ਸਾਰੇ ਲੋਕਾਂ ਤੋਂ ਸੀਖ ਲੈਣੀ ਚਾਹੀਦੀ ਹੈ। ਜੋ ਸਾਡੇ ਦੇਸ਼ ਲਈ ਸ਼ਹੀਦ ਹੋਏ ਹਨ, ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਲਈ ਮੈਂ ਸ਼ਹੀਦਾਂ ਦੇ ਨਾਂ ਦੇ ਟੈਟੂ ਬਣਵਾਏ ਹਨ। ਮੈਂ ਕਾਰਗਿਲ ਸ਼ਹੀਦਾਂ ਦੀ ਵੀਰ ਗਥਾਵਾਂ ਪੜ੍ਹੀਆਂ। ਇਸ ਤੋਂ ਬਾਅਦ ਮੈਨੂੰ ਸ਼ਹੀਦਾਂ ਨੂੰ ਸਨਮਾਨਤ ਕਰਨ ਦਾ ਖਿਆਲ ਆਇਆ ਅਤੇ ਮੈਂ ਟੈਟੂ ਬਣਵਾਉਣ ਬਾਰੇ ਸੋਚਿਆ। ਹੁਣ ਇਸ ਕਾਰਨ ਇੰਨਾ ਸਨਮਾਨ ਮਿਲ ਰਿਹਾ ਹੈ ਕਿ ਲੋਕ ਸ਼ਹੀਦਾਂ ਦਾ ਕਿੰਨਾ ਸਨਮਾਨ ਕਰਦੇ ਹਨ।
ਇਹ ਵੀ ਪੜ੍ਹੋ- 1947 ਦੀ ਵੰਡ ਨੇ ਸਭ ਕੁਝ ਖੋਹ ਲਿਆ, ਦੇਸ਼ ਦੇ ਹੋਏ ਦੋ ਟੋਟੇ, ਵੇਖੋ ਬਟਵਾਰੇ ਨੂੰ ਬਿਆਨ ਕਰਦੀਆਂ ਤਸਵੀਰਾਂ
ਅਭਿਸ਼ੇਕ ਗੌਤਮ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ 'ਤੇ ਹੀ ਲੋਕਾਂ ਨੂੰ ਸ਼ਹੀਦਾਂ ਨੂੰ ਯਾਦ ਨਹੀਂ ਕਰਨਾ ਚਾਹੀਦਾ, ਸਗੋਂ ਹਮੇਸ਼ਾ ਆਪਣੇ ਦਿਮਾਗ ਵਿਚ ਉਨ੍ਹਾਂ ਦੀ ਕੁਰਬਾਨੀ ਨੂੰ ਰੱਖਣਾ ਚਾਹੀਦਾ ਹੈ। ਇਸ ਤੋਂ ਖਾਸ ਕਰ ਕੇ ਨੌਜਵਾਨ ਗਲਤ ਸੰਗਤ ਤੋਂ ਦੂਰ ਰਹਿਣਗੇ ਅਤੇ ਦੇਸ਼ ਦਾ ਭਵਿੱਖ ਬਣਨ ਦੀ ਕੋਸ਼ਿਸ਼ ਕਰਨਗੇ। ਸ਼ਹੀਦਾਂ ਦੀ ਕੁਰਬਾਨੀ ਉਨ੍ਹਾਂ ਨੂੰ ਹਰ ਪਲ ਇਹ ਅਹਿਸਾਸ ਕਰਵਾਏਗੀ ਕਿ ਉਨ੍ਹਾਂ ਨੂੰ ਜੋ ਆਜ਼ਾਦੀ ਮਿਲੀ ਹੋਈ ਹੈ, ਉਹ ਕਿਸੇ ਦੀ ਕੁਰਬਾਨੀ ਕਾਰਨ ਮਿਲੀ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਸ ਪਿੰਡ 'ਚ ਦੋ ਹਫ਼ਤਿਆਂ ਬਾਅਦ ਤਲਾਸ਼ੀ ਮੁਹਿੰਮ ਹੋਈ ਸ਼ੁਰੂ
NEXT STORY