ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਵਿੱਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 22 ਸਾਲਾ ਨੌਜਵਾਨ ਨੇ ਆਪਣੀ ਮਾਮੀ ਨਾਲ ਪ੍ਰੇਮ ਸਬੰਧਾਂ ਦੇ ਚਲਦਿਆਂ ਆਪਣੇ ਮਾਮੇ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਪੁਲਸ ਨੇ ਇਸ ਘਟਨਾ ਬਾਰੇ ਵੀਰਵਾਰ ਨੂੰ ਜਾਣਕਾਰੀ ਸਾਂਝੀ ਕੀਤੀ ਹੈ।
ਪੁਲਸ ਅਨੁਸਾਰ, ਸੀਤਾਪੁਰ ਦੇ ਰਹਿਣ ਵਾਲੇ ਮੁਲਜ਼ਮ ਆਦੇਸ਼ (22) ਨੇ ਬੁੱਧਵਾਰ ਰਾਤ ਨੂੰ ਆਪਣੇ ਮਾਮੇ ਬਲਰਾਮ ਦੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਆਦੇਸ਼ ਆਪਣੇ 2 ਸਾਥੀਆਂ ਨਾਲ ਭਾਟਿਪੁਰਾ ਚੰਦੂ ਪਿੰਡ ਵਿੱਚ ਬਲਰਾਮ ਦੇ ਘਰ ਪਹੁੰਚਿਆ ਸੀ ਅਤੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਬਲਰਾਮ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਸਮੇਂ ਕਤਲ ਹੋਇਆ, ਉਸ ਸਮੇਂ ਬਲਰਾਮ ਦੀ ਪਤਨੀ ਅਤੇ ਉਨ੍ਹਾਂ ਦਾ 5 ਸਾਲਾ ਪੁੱਤਰ ਉਸੇ ਕਮਰੇ ਵਿੱਚ ਸੁੱਤੇ ਪਏ ਸਨ। ਘਟਨਾ ਦਾ ਪਤਾ ਵੀਰਵਾਰ ਸਵੇਰੇ ਲੱਗਿਆ ਜਦੋਂ ਬਲਰਾਮ ਦੇ ਭਰਾ ਨੇ ਉਸ ਦੀ ਲਾਸ਼ ਦੇਖੀ। ਪੁਲਸ ਸੁਪਰਡੈਂਟ ਰਾਜੇਸ਼ ਦਿਵੇਦੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਆਦੇਸ਼ ਦਾ ਬਲਰਾਮ ਦੀ ਪਤਨੀ ਨਾਲ ਪ੍ਰੇਮ ਪ੍ਰਸੰਗ ਸਾਹਮਣੇ ਆਇਆ ਹੈ।
ਪੁਲਸ ਹੁਣ ਇਸ ਮਾਮਲੇ 'ਚ ਵਿੱਚ ਬਲਰਾਮ ਦੀ ਪਤਨੀ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਮੁਲਜ਼ਮ ਆਦੇਸ਼ ਫ਼ਰਾਰ ਹੈ ਅਤੇ ਪੁਲਸ ਉਸ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਪਖੰਡ ਨਾਲ ਭਰਿਆ ਹੋਇਆ "ਰਾਸ਼ਟਰ ਦੇ ਨਾਮ'' ਦਿੱਤਾ ਸੁਨੇਹਾ: ਕਾਂਗਰਸ
NEXT STORY