ਬੈਂਗਲੁਰੂ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਮੰਗਲਯਾਨ ਦਾ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁੱਟ ਗਿਆ ਹੈ, ਜਿਸ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਮਿਸ਼ਨ ਦੀ ਜੀਵਨ ਮਿਆਦ ਖ਼ਤਮ ਹੋ ਗਈ ਹੈ। ਮੰਗਲਯਾਨ ਨੂੰ ਸਿਰਫ 6 ਮਹੀਨਿਆਂ ਦੀ ਮਿਆਦ ਲਈ ਤਿਆਰ ਕੀਤਾ ਗਿਆ ਸੀ ਪਰ ਇਸ ਨੇ 8 ਸਾਲ ਕੰਮ ਕੀਤਾ। ਇਸਰੋ ਨੇ ਇਸ ਬਾਰੇ ਇਕ ਅਪਡੇਟ ਜਾਣਕਾਰੀ ਦਿੱਤੀ, ਜਿਸ ਨੇ ਮੰਗਲ ਗ੍ਰਹਿ ਦੇ ਪੰਧ ’ਚ ਮਾਰਸ ਆਰਬਿਟਰ ਮਿਸ਼ਨ (ਐੱਮ. ਓ. ਐੱਮ.) ਦੇ 8 ਸਾਲ ਪੂਰੇ ਹੋਣ ਮੌਕੇ 27 ਸਤੰਬਰ ਨੂੰ ਇਕ ਰਾਸ਼ਟਰੀ ਬੈਠਕ ਦਾ ਆਯੋਜਨ ਕੀਤਾ। ਮੰਗਲਯਾਨ ਨੂੰ 5 ਨਵੰਬਰ 2013 ਨੂੰ ਲਾਂਚ ਕੀਤਾ ਗਿਆ ਸੀ ਅਤੇ 24 ਸਤੰਬਰ 2014 ਨੂੰ ਸਫਲਤਾਪੂਰਵਕ ਮੰਗਲ ਗ੍ਰਹਿ ਦੇ ਪੰਧ ’ਚ ਸਥਾਪਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪੂਜਾ ਪੰਡਾਲ 'ਚ ਅੱਗ ਲੱਗਣ ਨਾਲ ਸਭ ਕੁਝ ਸੜ ਕੇ ਹੋਇਆ ਸੁਆਹ, ਬਚੀ ਰਹੀ ਮਾਂ ਦੁਰਗਾ ਦੀ ਮੂਰਤੀ
8 ਸਾਲਾਂ ’ਚ ਦੇ ਗਿਆ ਕਈ ਤੋਹਫ਼ੇ
ਇਸਰੋ ਨੇ ਕਿਹਾ,‘‘ਇਨ੍ਹਾਂ 8 ਸਾਲਾਂ ’ਚ 5 ਵਿਗਿਆਨਕ ਯੰਤਰਾਂ ਨਾਲ ਲੈਸ ਇਸ ਯਾਨ ਨੇ ਮੰਗਲ ਦੀ ਧਰਤੀ ਦੀਆਂ ਵਿਸ਼ੇਸ਼ਤਾਵਾਂ, ਇਸ ਦੇ ਰੂਪ ਵਿਗਿਆਨ, ਮੰਗਲ ਗ੍ਰਹਿ ਦੇ ਵਾਯੂਮੰਡਲ ਅਤੇ ਇਸ ਦੇ ਬਾਹਰੀ ਖੇਤਰ ਬਾਰੇ ਮਹੱਤਵਪੂਰਨ ਵਿਗਿਆਨਕ ਸਮਝ ਦਾ ਤੋਹਫਾ ਦਿੱਤਾ।’’
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
J&K ਦੇ DG ਜੇਲ੍ਹ ਹੇਮੰਤ ਲੋਹੀਆ ਦਾ ਕਤਲ, ਅੱਤਵਾਦੀ ਸੰਗਠਨ TRF ਨੇ ਲਈ ਜ਼ਿੰਮੇਵਾਰੀ
NEXT STORY