ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਕੇਂਦਰ ਨੂੰ ਕਿਹਾ ਕਿ ਵਿਦਿਆਰਥੀਆਂ ਦਾ ਟੀਕਾਕਰਨ ਕਰਨ ਤੋਂ ਪਹਿਲਾਂ 12ਵੀਂ ਬੋਰਡ ਦੀ ਪ੍ਰੀਖਿਆ ਕਰਵਾਉਣਾ ਵੱਡੀ ਭੁੱਲ ਸਾਬਿਤ ਹੋਵੇਗੀ। ਸਿਸੋਦੀਆ ਨੇ ਇਹ ਸੁਝਾਅ ਸਿੱਖਿਆ ਮੰਤਰਾਲੇ ਵਲੋਂ ਬੁਲਾਈ ਗਈ ਉੱਚ ਪੱਧਰੀ ਬੈਠਕ 'ਚ ਦਿੱਤਾ। ਉਨ੍ਹਾਂ ਨੇ ਟਵੀਟ ਕੀਤਾ,''ਕੇਂਦਰ ਸਰਕਾਰ ਨਾਲ ਮੀਟਿੰਗ 'ਚ ਅੱਜ ਮੰਗ ਰੱਖੀ ਕਿ ਪ੍ਰੀਖਿਆ ਤੋਂ ਪਹਿਲਾਂ 12ਵੀਂ ਦੇ ਸਾਰੇ ਬੱਚਿਆਂ ਲਈ ਵੈਕਸੀਨ ਦੀ ਵਿਵਸਥਾ ਕਰੋ। ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਕਰ ਕੇ ਪ੍ਰੀਖਿਆ ਦਾ ਆਯੋਜਨ ਕਰਵਾਉਣ ਦੀ ਜਿੱਦ ਬਹੁਤ ਹੀ ਵੱਡੀ ਗਲਤੀ ਅਤੇ ਨਾਸਮਝੀ ਸਾਬਿਤ ਹੋਵੇਗੀ।''
ਸਿਸੋਦੀਆ ਨੇ ਕਿਹਾ,''12ਵੀਂ 'ਚ ਪੜ੍ਹਨ ਵਾਲੇ ਲਗਭਗ 95 ਫੀਸਦੀ ਵਿਦਿਆਰਥੀ 17.5 ਸਾਲ ਤੋਂ ਵੱਧ ਉਮਰ ਦੇ ਹਨ। ਕੇਂਦਰ ਸਰਕਾਰ ਹੈਲਥ ਮਾਹਿਰ ਨਾਲ ਗੱਲ ਕਰੇ ਕਿ 18 ਤੋਂ ਉੱਪਰ ਵਾਲਿਆਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਕੀ 12ਵੀਂ 'ਚ ਪੜ੍ਹਨ ਵਾਲੇ 17.5 ਸਾਲ ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਸਕਦੀ ਹੈ।'' ਉਨ੍ਹਾਂ ਨੇ ਟਵੀਟ ਕੀਤਾ,''ਕੇਂਦਰ ਸਰਕਾਰ ਦੀ ਪਹਿਲ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ। ਕੇਂਦਰ ਸਰਕਾਰ ਜਾਂ ਤਾਂ ਫਾਈਜ਼ਰ ਨਾਲ ਗੱਲ ਕਰ ਦੇਸ਼ ਭਰ 'ਚ 12ਵੀਂ ਜਮਾਤ ਦੇ ਸਾਰੇ 1.4 ਕਰੋੜ ਬੱਚਿਆਂ ਅਤੇ ਸਕੂਲਾਂ 'ਚ, ਲਗਭਗ ਇੰਨੇ ਹੀ ਅਧਿਆਪਕਾਂ ਲਈ ਵੈਕਸੀਨ ਲੈ ਕੇ ਆਉਣ।'' ਦੱਸਣਯੋਗ ਹੈ ਕਿ ਇਸ ਬੈਠਕ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਰਾਜਨਾਥ ਸਿੰਘ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸਰਕਾਰ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਤੇ ਅੰਤਿਮ ਫ਼ੈਸਲਾ ਲੈ ਸਕਦੀ ਹੈ, ਜੋ ਕੋਰੋਨਾ ਵਾਇਰਸ ਦੀ ਦੂਜੀ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।
ਗੜ੍ਹਚਿਰੌਲੀ ਮੁਕਾਬਲਾ : ਮਾਰੇ ਗਏ 13 ਨਕਸਲੀਆਂ ਦੀ ਹੋਈ ਪਛਾਣ
NEXT STORY