ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦੇ ਪਾਰਟੀ ’ਚ ਸ਼ਾਮਲ ਹੋਣ ਦੀ ਸੰਭਾਵਨਾ ਦਰਮਿਆਨ ਮੰਗਲਵਾਰ ਨੂੰ ਇਸ਼ਾਰਿਆਂ-ਇਸ਼ਾਰਿਆਂ ’ਚ ਆਪਣੀ ਪਾਰਟੀ ’ਤੇ ਤੰਜ ਕੱਸਿਆ। ਉਨ੍ਹਾਂ ਨੇ ਕਮਿਊਨਿਸਟ ਵਿਚਾਰਕ ਰਹੇ ਕੁਮਾਰ ਮੰਗਲਨਮ ਦੀ ਕਿਤਾਬ ‘ਕਮਿਊਨਿਸਟ ਇਨ ਕਾਂਗਰਸ’ ਦਾ ਹਵਾਲਾ ਦਿੱਤਾ, ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਪਾਰਟੀ ’ਤੇ ਤੰਜ ਕਰ ਰਹੇ ਹਨ।
ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕੀਤਾ,‘‘ਕੁਝ ਕਮਿਊਨਿਸਟ ਨੇਤਾਵਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਦੀਆਂ ਅਟਕਲਾਂ ਹਨ। ਹੁਣ ਸ਼ਾਇਦ 1973 ਦੀ ਕਿਤਾਬ ‘ਕਮਿਊਨਿਸਟ ਇਨ ਕਾਂਗਰਸ’ ਦੇ ਪੰਨੇ ਫਿਰ ਤੋਂ ਪਲਟੇ ਜਾਣ। ਲੱਗਦਾ ਹੈ ਕਿ ਚੀਜ਼ਾਂ ਜਿੰਨੀਆਂ ਜ਼ਿਆਦਾ ਬਦਲਦੀਆਂ ਹਨ, ਉਹ ਓਨਾ ਹੀ ਪਹਿਲੇ ਦੀ ਤਰ੍ਹਾਂ ਬਣੀ ਰਹਿੰਦੀਆਂ ਹਨ। ਅੱਜ ਇਸ ਨੂੰ ਫਿਰ ਤੋਂ ਪੜ੍ਹਦਾ ਹਾਂ।’’ ਕਾਂਗਰਸ ਸੂਤਰਾਂ ਦਾ ਕਹਿਣਾ ਹੈ ਕਿ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਮੰਗਲਵਾਰ ਸ਼ਾਮ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਕਨ੍ਹਈਆ ਹੁਣ ਤੱਕ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜੇ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਦਾ ਭਾਰਤ ਬੰਦ: ਦਿੱਲੀ ਪੁਲਸ ਨੇ ਸਰਹੱਦਾਂ ’ਤੇ ਸੁਰੱਖਿਆ ਕੀਤੀ ਸਖ਼ਤ (ਵੇਖੋ ਤਸਵੀਰਾਂ)
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਮੌਤ ਦੇ 16 ਸਾਲ ਬਾਅਦ ਹੋਵੇਗਾ ਸ਼ਹੀਦ ਫ਼ੌਜੀ ਦਾ ਅੰਤਿਮ ਸੰਸਕਾਰ, ਬਰਫ਼ ’ਚ ਦੱਬੀ ਮਿਲੀ ਮ੍ਰਿਤਕ ਦੇਹ
NEXT STORY