ਨਵੀਂ ਦਿੱਲੀ, (ਬਿਊਰੋ)- ਹਾਲੀਵੁੱਡ ਪੌਪ ਗਾਇਕ ਅਤੇ ਅਭਿਨੇਤਰੀ ਰਿਹਾਨਾ ਵਲੋਂ ਕਿਸਾਨਾਂ ਦੇ ਹੱਕ ਵਿਚ ਟਵੀਟ ਕੀਤੇ ਕਰਨ ਤੋਂ ਬਾਅਦ ਤਾਂ ਜਿਵੇਂ ਭੂਚਾਲ ਹੀ ਆ ਗਿਆ ਹੋਵੇ। ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਕੁਝ ਚੈਨਲਾਂ ਨੂੰ ਲੰਮੇ ਹੱਥੀਂ ਲਿਆ ਜਿਨ੍ਹਾਂ ਵਲੋਂ ਰਿਹਾਨਾ ਦਾ ਖਾਲਿਸਤਾਨੀ ਕਨੈਕਸ਼ਨ ਜੋੜਣ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਸਨ। ਉਨ੍ਹਾਂ ਨੇ ਸ਼ੋਸਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਨ੍ਹਾਂ ਨੇ ਰਿਹਾਨਾ ਅਤੇ ਗ੍ਰੇਟਾ ਨੂੰ ਖਾਲਿਸਤਾਨ ਨਾਲ ਜੋੜਣ ਵਾਲਿਆਂ ਨੂੰ ਤਿੱਖਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੁਝ ਟੀ.ਵੀ. ਚੈਨਲਾਂ ਨੇ ਰਿਹਾਨਾ ਨੂੰ ਹੀ ਖਾਲਿਸਤਾਨੀ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਗ੍ਰੇਟਾ ਥਨਬਰਗ ਜੋ ਕਿ ਇਕ ਬੱਚੀ ਹੈ ਅਤੇ ਵਾਤਾਵਰਣ ਨੂੰ ਲੈ ਕੇ ਉਸ ਵਲੋਂ ਵੱਡੀ ਮੁਹਿੰਮ ਵਿੱਢੀ ਹੋਈ ਹੈ। ਉਸ ਨੂੰ ਵੀ ਅੱਤਵਾਦੀ ਕਹਿਣ ਤੋਂ ਪਿੱਛੇ ਨਹੀਂ ਹਟੇ ਕੁਝ ਚੈਨਲ।
ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ
ਉਨ੍ਹਾਂ ਕਿਹਾ ਕਿ ਜੇ ਕੋਈ ਕਿਸਾਨਾਂ ਦੇ ਹੱਕ 'ਚ ਲੰਗਰ ਲਵਾਉਂਦਾ ਹੈ, ਕਿਸਾਨਾਂ ਦੇ ਹੱਕ 'ਚ ਬੋਲਦਾ ਹੈ, ਜੇ ਕੋਈ ਟੀ.ਵੀ. ਚੈਨਲ ਕਿਸਾਨਾਂ ਦੇ ਹੱਕ 'ਚ ਖਬਰ ਲਾਵੇ ਜਾਂ ਕੋਈ ਐਕਟਰ ਕਿਸਾਨਾਂ ਦੇ ਹੱਕ 'ਚ ਬੋਲਦਾ ਹੈ ਤਾਂ ਸਭ ਨੂੰ ਖਾਲਿਸਾਤਨ ਨਾਲ ਜੋੜ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਾਰਾ ਜ਼ੋਰ ਲਾ ਕੇ ਦੇਖ ਲਿਆ ਪਰ ਤੁਸੀਂ ਸਾਨੂੰ ਰੋਕ ਨਾ ਸਕੇ, ਬਦਨਾਮ ਨਾ ਕਰ ਸਕੇ ਕਿਉਂਕਿ ਇਹ ਸਾਡੀਆਂ ਦੇਸ਼ ਅਤੇ ਦੁਨੀਆ ਪ੍ਰਤੀ ਸੇਵਾਵਾਂ ਹਨ।
ਇਹ ਵੀ ਪੜ੍ਹੋ -ਰੈੱਡ ਕ੍ਰਾਸ ਗਰੀਬ ਦੇਸ਼ਾਂ ਨੂੰ ਉਪਲੱਬਧ ਕਰਵਾਏਗਾ ਕੋਵਿਡ-19 ਟੀਕਾ
ਸਿਰਸਾ ਨੇ ਕਿਹਾ ਕਿ ਇੰਟਰਨੈਸ਼ਨਲ ਚੈਨਲ ਤੱਕ ਇਸ ਗੱਲ ਦੀ ਸੱਚਾਈ ਨੂੰ ਮੰਨਣ ਲਈ ਮਜ਼ਬੂਰ ਹੋ ਗਏ ਹਨ ਕਿ ਕਿਸਾਨਾਂ ਨਾਲ ਜਿਹੜਾ ਧੱਕਾ ਹੋ ਰਿਹਾ ਹੈ ਦੇਸ਼ ਦੇ ਅੰਦਰ ਜਿਹੜੇ ਟੀ.ਵੀ. ਚੈਨਲ ਹਨ ਉਹ ਪੂਰਾ ਦਿਨ ਉਨ੍ਹਾਂ ਨੂੰ ਬਦਨਾਮ ਕਰਨ ਵਿਚ ਲੱਗੇ ਹੋਏ ਹਨ।
ਦੱਸਣਯੋਗ ਕੁਝ ਚੈਨਲਾਂ ਅਤੇ ਨਿਊਜ਼ ਵੈੱਬਸਾਈਟਾਂ ਦੀਆਂ ਖਬਰਾਂ ਮੁਤਾਬਕ ਸਕਾਈਰਾਕੇਟ ਜੋ ਇਕ ਪੀ.ਆਰ. ਫਰਮ ਹੈ ਅਤੇ ਇਸ ਦਾ ਡਾਇਰੈਕਟਰ ਇਕ ਖਾਲਿਸਤਾਨੀ ਐਮ.ਓ. ਧਾਲੀਵਾਲ ਹੈ, ਨੇ ਅੰਦੋਲਨ ਦੇ ਪੱਖ ਵਿਚ ਟਵੀਟ ਕਰਨ ਲਈ ਪੌਪ ਸਟਾਰ ਰਿਹਾਨਾ ਨੂੰ 2.5 ਮਿਲੀਅਨ ਡਾਲਰ ਦੀ ਰਕਮ ਦਾ ਭੁਗਤਾਨ ਕੀਤਾ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਨਰਿੰਦਰ ਤੋਮਰ ਦੇ ਬਿਆਨ 'ਤੇ ਗੁਰਜੀਤ ਔਜਲੇ ਦਾ ਪਲਟਵਾਰ, ਕਿਹਾ- 'ਸਰਕਾਰ ਦਾ ਦਿਲ ਕਾਲਾ ਹੈ'
NEXT STORY