ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਬੀਤੇ ਦਿਨ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਵੀਰਵਾਰ ਸ਼ਾਮ ਨੂੰ ਬੇਹੋਸ਼ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏਮਜ਼ 'ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਤ 9.51 'ਤੇ ਉਨ੍ਹਾਂ ਨੇ ਆਖਰੀ ਸਾਹ ਲਿਆ। ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਲੰਬੇ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ ਦਾਖ਼ਲ ਹੋ ਚੁੱਕੇ ਹਨ।
ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ : ਔਰਤਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ ਤੇ 400 ਯੂਨਿਟ ਮੁਫ਼ਤ ਬਿਜਲੀ

14 ਸਾਲ ਦੀ ਉਮਰ 'ਚ ਪਾਕਿ ਛੱਡ ਭਾਰਤ ਆਏ ਸਨ ਮਨਮੋਹਨ ਸਿੰਘ
ਸਾਬਕਾ PM ਮਨਮੋਹਨ ਸਿੰਘ ਦੇ ਜੀਵਨ ਦੀਆਂ ਬਹੁਤ ਸਾਰੀਆਂ ਯਾਦਾਂ ਹਨ, ਜਿਹਨਾਂ ਵਿਚੋਂ ਉਹਨਾਂ ਦੇ ਬਚਪਨ ਦਾ ਇਕ ਦੋਸਤ ਵੀ ਸ਼ਾਮਲ ਹੈ। ਦੱਸ ਦੇਈਏ ਕਿ ਇਹ ਗੱਲ 2008 ਦੀ ਹੈ। ਪਾਕਿਸਤਾਨ ਤੋਂ ਵਿਸ਼ੇਸ਼ ਮਹਿਮਾਨ ਰਾਜਾ ਮੁਹੰਮਦ ਅਲੀ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਲਈ ਆਪਣੇ ਭਤੀਜੇ ਨਾਲ ਦਿੱਲੀ ਪਹੁੰਚੇ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਉਨ੍ਹਾਂ ਦਾ ਬਚਪਨ ਦਾ ਦੋਸਤ ਕੋਈ ਹੋਰ ਨਹੀਂ ਸਗੋਂ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀ। ਡਾ: ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਵਿੱਚ (ਹੁਣ ਪਾਕਿਸਤਾਨ) ਹੋਇਆ ਸੀ। 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ, ਜਦੋਂ ਉਹ 14 ਸਾਲ ਦੇ ਸਨ ਤਾਂ ਉਹਨਾਂ ਦਾ ਪਰਿਵਾਰ ਭਾਰਤ ਆ ਗਿਆ। ਉਦੋਂ ਤੋਂ ਉਹ ਭਾਰਤ ਵਿੱਚ ਹੀ ਰਹੇ ਅਤੇ ਉਥੋਂ ਹੀ ਉਹਨਾਂ ਨੇ ਅੱਗੇ ਦੀ ਸਿੱਖਿਆ ਲਈ।
ਇਹ ਵੀ ਪੜ੍ਹੋ - ਸੇਵਾਮੁਕਤ ਹੋ ਚੁੱਕੇ ਮੁਲਾਜ਼ਮਾਂ ਨੂੰ ਵੱਡਾ ਝਟਕਾ, ਸਰਕਾਰ ਨੇ ਦਿੱਤੇ ਇਹ ਹੁਕਮ

ਪਾਕਿ ਤੋਂ ਭਾਰਤ ਆਏ ਦੋਸਤ ਨੂੰ ਦਿੱਤਾ ਇਹ ਸ਼ਾਨਦਾਰ ਤੋਹਫ਼ਾ
ਜਦੋਂ ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਇਸ ਦੀ ਖ਼ਬਰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਗਾਹ ਪਹੁੰਚ ਗਈ। ਜਿੱਥੇ ਉਹਨਾਂ ਦੇ ਬਚਪਨ ਦੇ ਦੋਸਤ ਅੱਜ ਵੀ ਮੌਜੂਦ ਹਨ। ਉਨ੍ਹਾਂ ਦੋਸਤਾਂ ਵਿੱਚੋਂ ਇੱਕ ਰਾਜਾ ਮੁਹੰਮਦ ਅਲੀ 2008 ਵਿੱਚ ਮਨਮੋਹਨ ਸਿੰਘ ਨੂੰ ਮਿਲਣ ਆਇਆ ਸੀ। ਰਾਜਾ ਮੁਹੰਮਦ ਅਲੀ ਨੇ ਮਨਮੋਹਨ ਸਿੰਘ ਨੂੰ ਆਪਣੇ ਪਿੰਡ ਗਾਹ ਦੀ ਤਸਵੀਰ ਗਿਫਟ ਕੀਤੀ। ਬਦਲੇ ਵਿੱਚ ਮਨਮੋਹਨ ਸਿੰਘ ਨੇ ਇੱਕ ਪੱਗ, ਇੱਕ ਸ਼ਾਲ ਅਤੇ ਟਾਈਟਨ ਘੜੀਆਂ ਦਾ ਇੱਕ ਸੈੱਟ ਆਪਣੇ ਦੋਸਤ ਨੂੰ ਤੋਹਫ਼ੇ ਵਿੱਚ ਦਿੱਤਾ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ : 25 ਦਸੰਬਰ ਤੋਂ 1 ਫਰਵਰੀ ਤੱਕ ਸਕੂਲ ਹੋਏ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਕ੍ਰਿਕਟ ਟੀਮ 'ਚ ਸੋਗ ਦੀ ਲਹਿਰ, ਖਿਡਾਰੀਆਂ ਨੇ ਦਿੱਤੀ ਸਾਬਕਾ PM ਮਨਮੋਹਨ ਸਿੰਘ ਨੂੰ ਅਨੌਖੀ ਸ਼ਰਧਾਂਜਲੀ
NEXT STORY