ਨਵੀਂ ਦਿੱਲੀ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰੂਸ-ਯੂਕ੍ਰੇਨ ਦੇ ਮਾਹੌਲ ਵਿਚ ਭਾਰਤ ਦੇ ਕਿਰਦਾਰ ਨੂੰ ਉਚਿਤ ਦੱਸਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਹਾਂ ਮੁਲਕਾਂ ਨੂੰ ਸ਼ਾਂਤੀ ਦੀ ਅਪੀਲ ਕਰਦੇ ਹੋਏ ਆਪਣੇ ਹਿੱਤਾਂ ਨੂੰ ਪਹਿਲੇ ਸਥਾਨ ’ਤੇ ਰੱਖ ਕੇ ਸਹੀ ਕੰਮ ਕੀਤਾ ਹੈ। ਡਾ. ਸਿੰਘ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਜਦੋਂ ਦੋ ਜਾਂ ਉਸ ਤੋਂ ਵੱਧ ਦੇਸ਼ਾਂ ਵਿਚਾਲੇ ਤਣਾਅ ਹੁੰਦਾ ਹੈ ਤਾਂ ਹੋਰਨਾਂ ਦੇਸ਼ਾਂ ’ਤੇ ਕਿਸੇ ਇਕ ਦੇਸ਼ ਦੀ ਚੋਣ ਕਰਨ ਦਾ ਜ਼ਿਆਦਾਤਰ ਦਬਾਅ ਬਣ ਜਾਂਦਾ ਹੈ। ਇਹ ਸਥਿਤੀ ਬਹੁਤ ਮੁਸ਼ਕਲ ਹੁੰਦੀ ਹੈ ਪਰ ਮੋਦੀ ਨੇ ਇਸ ਮੁਸ਼ਕਲ ਸਥਿਤੀ ਵਿਚ ਆਪਣੇ ਦੇਸ਼ ਨੂੰ ਜ਼ਿਆਦਾ ਮਹੱਤਵ ਦੇਣ ਦਾ ਬਦਲ ਚੁਣਕੇ ਆਪਣੀ ਪ੍ਰਭੂਸੱਤਾ ਦੀ ਰੱਖਿਆ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਨ੍ਹਾਂ ਦਾ ਇਹ ਕਿਰਦਾਰ ਸਹੀ ਸੀ।
ਇਹ ਵੀ ਪੜ੍ਹੋ- G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ
ਮਨਮੋਹਨ ਸਿੰਘ ਨੇ ਅੱਗੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਸ਼ਾਂਤੀ ਦੀ ਅਪੀਲ ਕਰ ਕੇ ਭਾਰਤ ਨੇ ਬਿਹਤਰ ਤਰੀਕੇ ਨਾਲ ਆਪਣੀ ਪ੍ਰਭੂਸੱਤਾ ਅਤੇ ਆਰਥਿਕ ਹਿੱਤਾਂ ਨੂੰ ਪਹਿਲਾ ਸਥਾਨ ਦੇ ਕੇ ਸਹੀ ਕੰਮ ਕੀਤਾ ਹੈ। ਰੂਸ-ਯੂਕ੍ਰੇਨ ਸੰਘਰਸ਼ ਅਤੇ ਚੀਨ ਅਤੇ ਪੱਛਮੀ ਦੇਸ਼ਾਂ ਵਿਚਾਲੇ ਤਣਾਅ ਕਾਰਨ ਵਿਸ਼ਵ ਵਿਵਸਥਾ ਵਿਚ ਬਹੁਤ ਬਦਲਾਅ ਆ ਚੁੱਕਾ ਹੈ ਅਤੇ ਇਸ ਮਾਹੌਲ ਵਿਚ ਭਾਰਤ ਨੇ ਅਹਿਮ ਕਿਰਦਾਰ ਨਿਭਾਇਆ ਹੈ। ਮੋਦੀ ਦੀ ਦੇਸ਼ਹਿੱਤ ’ਚ ਮੁਸ਼ਕਲ ਮਾਹੌਲ ਦਰਮਿਆਨ ਜੋ ਕਦਮ ਚੁੱਕਿਆ ਹੈ ਉਸ ਕਾਰਨ ਗਲੋਬਲ ਪੱਧਰ ’ਤੇ ਭਾਰਤ ਦੀ ਸਾਖ ਵਧੀ ਹੈ।
ਇਹ ਵੀ ਪੜ੍ਹੋ- G-20 ਸਿਖਰ ਸੰਮੇਲਨ ਦਾ ਆਗਾਜ, PM ਮੋਦੀ ਨੇ ਵਿਸ਼ਵ ਨੇਤਾਵਾਂ ਦਾ ਕੀਤਾ ਨਿੱਘਾ ਸਵਾਗਤ
ਮਨਮੋਹਨ ਨੇ ਹਿਦਾਇਤ ਦਿੰਦੇ ਹੋਏ ਕਿਹਾ ਕਿ ਅਜੇ ਨਵੇਂ ਤਰ੍ਹਾਂ ਦੀਆਂ ਵਪਾਰਕ ਪਾਬੰਦੀਆਂ ਦੀ ਗੱਲ ਹੋ ਰਹੀ ਹੈ। ਇਸ ਨਾਲ ਮੌਜੂਦਾ ਪ੍ਰਬੰਧ ਬਦਲਣਗੇ ਅਤੇ ਦੁਨੀਆ ਦੀ ਸਪਲਾਈ ਚੇਨ 'ਚ ਭਾਰਤ ਲਈ ਨਵੇਂ ਰਸਤੇ ਖੁੱਲ੍ਹ ਸਕਦੇ ਹਨ। ਇਨ੍ਹਾਂ ਸਾਰੇ ਹਾਲਾਤਾਂ ਦੇ ਦੌਰ 'ਚ ਭਾਰਤ ਦਾ ਆਰਥਿਕ ਹਿੱਤ ਇਸੇ ਗੱਲ ਵਿਚ ਹੈ ਕਿ ਉਹ ਕਿਸੇ ਦੇ ਸੰਘਰਸ਼ਾਂ ਵਿਚ ਨਾ ਉਲਝੇ ਅਤੇ ਦੂਸਰੇ ਦੇਸ਼ਾਂ ਨਾਲ ਵਪਾਰਕ ਸਬੰਧਾਂ ਦਾ ਸੰਤੁਲਨ ਬਣਾਏ ਰੱਖਦੇ ਹੋਏ ਅੱਗੇ ਵਧੇ। ਭਾਰਤ ਵਿਚ ਜੀ-20 ਦੇ ਆਯੋਜਨ ਨਾਲ ਸਬੰਧਤ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਰੋਟੇਸ਼ਨ ਦੇ ਤਹਿਤ ਜੀ-20 ਵਿਚ ਭਾਰਤ ਨੂੰ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਅਤੇ ਮੇਰੇ ਲਈ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਭਾਰਤ ਨੂੰ ਜੀ-20 ਦੀ ਪ੍ਰਧਾਨਗੀ ਕਰਦੇ ਹੋਏ ਦੇਖ ਰਿਹਾ ਹਾਂ।
ਇਹ ਵੀ ਪੜ੍ਹੋ- ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਸਲਮਾਨ, ਜਰਮਨੀ ਚਾਂਸਲਰ ਸ਼ੋਲਜ ਜੀ20 ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਪਹੁੰਚੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
G20 'ਚ ਸ਼ਾਮਲ ਹੋਇਆ ਅਫ਼ਰੀਕੀ ਸੰਘ, ਮੈਂਬਰ ਦੇਸ਼ਾਂ ਨੇ ਤਾੜੀਆਂ ਨਾਲ PM ਮੋਦੀ ਦਾ ਪ੍ਰਸਤਾਵ ਕੀਤਾ ਸਵੀਕਾਰ
NEXT STORY