ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ ਕਿ ਅੱਜ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਜ਼ਰੀਏ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਪ੍ਰੋਗਰਾਮ ਦੌਰਾਨ ਮੋਦੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਯਾਦ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਦੇਸ਼ ਇਨ੍ਹੀਂ ਦਿਨੀਂ ਇਕ ਪਾਸੇ ਜਿੱਥੇ ਮੀਂਹ ਦਾ ਆਨੰਦ ਲੈ ਰਿਹਾ ਹੈ ਤਾਂ ਦੂਜੇ ਪਾਸੇ ਦੇਸ਼ ਦੇ ਹਰ ਕੋਨੇ ਵਿਚ ਕਿਸੇ ਨਾ ਕਿਸੇ ਪ੍ਰਕਾਰ ਦਾ ਤਿਉਹਾਰ ਅਤੇ ਮੇਲਿਆਂ ਦੀ ਧੂਮ ਹੈ। ਸ਼ਨੀਵਾਰ ਨੂੰ ਦੇਸ਼ ਵਿਚ ਸ੍ਰੀ ਕਿਸ਼ਨ ਜਨਮ ਅਸ਼ਟਮੀ ਮਨਾਈ ਗਈ। ਦੋਸਤੀ ਕਿਸ ਤਰ੍ਹਾਂ ਦੀ ਹੋਣੀ ਚਾਹੀਦਾ ਹੈ, ਤਾਂ ਸੁਦਾਮਾ ਵਾਲੀ ਘਟਨਾ ਕੌਣ ਭੁੱਲ ਸਕਦਾ ਹੈ। ਅੱਜ ਭਾਰਤ ਇਕ ਹੋਰ ਵੱਡੇ ਉਤਸਵ ਦੀ ਤਿਆਰੀ ਵਿਚ ਜੁਟਿਆ ਹੈ ਅਤੇ ਉਹ ਹੈ ਮਹਾਤਮਾ ਗਾਂਧੀ ਜੀ ਦੀ 150ਵੀਂ ਜਯੰਤੀ।
ਮੋਦੀ ਨੇ ਕਿਹਾ ਕਿ ਇਸ ਵਾਰ 2 ਅਕਤੂਬਰ ਨੂੰ ਜਦੋਂ ਬਾਪੂ ਦੀ 150ਵੀਂ ਜਯੰਤੀ ਮਨਾਏਗਾ ਤਾਂ ਇਸ ਮੌਕੇ 'ਤੇ ਅਸੀਂ ਉਨ੍ਹਾਂ ਨੂੰ ਨਾ ਸਿਰਫ ਖੁੱਲ੍ਹੇ 'ਚ ਟਾਇਲਟ ਤੋਂ ਮੁਕਤ ਭਾਰਤ ਸਮਰਪਿਤ ਕਰਾਂਗੇ, ਸਗੋਂ ਕਿ ਉਸ ਦਿਨ ਪੂਰੇ ਦੇਸ਼ ਵਿਚ ਪਲਾਸਟਿਕ ਵਿਰੁੱਧ ਇਕ ਨਵੇਂ ਜਨ-ਅੰਦੋਲਨ ਦੀ ਨੀਂਹ ਰੱਖਾਂਗੇ। ਪੀ. ਐੱਮ. ਨੇ ਕਿਹਾ ਕਿ ਕਈ ਕਾਰੋਬਾਰੀ ਭੈਣ-ਭਰਾਵਾਂ ਨੇ ਦੁਕਾਨਾਂ ਵਿਚ ਇਕ ਤਖਤੀ ਲਾ ਦਿੱਤੀ ਹੈ, ਜਿਸ 'ਤੇ ਲਿਖਿਆ ਹੈ ਕਿ ਗਾਹਕ ਆਪਣਾ ਥੈਲਾ ਨਾਲ ਲੈ ਕੇ ਹੀ ਆਉਣ। ਇਸ ਨਾਲ ਪੈਸੇ ਵੀ ਬਚਣਗੇ ਅਤੇ ਵਾਤਾਵਰਣ ਦੀ ਸੁਰੱਖਿਆ 'ਚ ਉਹ ਆਪਣਾ ਯੋਗਦਾਨ ਵੀ ਦੇ ਸਕਣਗੇ।
ਪੀ.ਐੱਮ. ਮੋਦੀ ਪਹੁੰਚੇ ਸ਼੍ਰੀਨਾਥਜੀ ਮੰਦਰ, ਮੁੜ ਉਸਾਰੀ ਪ੍ਰਾਜੈਕਟ ਦਾ ਕੀਤਾ ਉਦਘਾਟਨ
NEXT STORY