ਪਟਨਾ— ਬਿਹਾਰ ਤੋਂ ਇੰਸਪੈਕਟਰ ਜਨਰਲ ਆਫ ਪੁਲਸ ਦੀ ਬੇਟੀ ਨੇ ਖੁਦਕੁਸ਼ੀ ਕਰ ਲਈ। ਮਾਮਲਾ ਪਟਨਾ ਹੈ, ਜਿੱਥੇ ਐਤਵਾਰ ਦੀ ਸਵੇਰ ਰਿਟਾਇਰਡ ਆਈ.ਜੀ. ਦੀ ਬੇਟੀ ਨੇ ਅਪਾਰਟਮੈਂਟ ਦੀ 14ਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਲੜਕੀ ਦਾ ਨਾਂ ਡਾਕਟਰ ਸਿਨਗਧਾ ਅਤੇ ਰਿਟਾਇਰਡ ਆਈ.ਜੀ. ਦਾ ਨਾਂ ਸੁਧਾਂਸ਼ੂ ਕੁਮਾਰ ਦੱਸਿਆ ਜਾ ਰਿਹਾ ਹੈ। ਉਹ ਕੋਤਵਾਲੀ ਥਾਣੇ ਦੇ ਅਧੀਨ ਉਦੇ ਗਿਰੀ ਅਪਾਰਟਮੈਂਟ 'ਚ ਰਹਿੰਦੇ ਹਨ।
ਸੂਚਨਾ ਮਿਲਣ ਤੋਂ ਬਾਅਦ ਪੁਲਸ ਹਾਦਸੇ ਵਾਲੀ ਜਗ੍ਹਾ 'ਤੇ ਪੁੱਜੀ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਖੁਦਕੁਸ਼ੀ ਕਰਨ ਵਾਲੀ ਲੜਕੀ ਦਾ ਸੋਮਵਾਰ ਨੂੰ ਕਿਸ਼ਨਗੰਜ ਦੇ ਡੀ.ਐੱਮ. ਨਾਲ ਵਿਆਹ ਹੋਣ ਵਾਲਾ ਸੀ।
ਦੱਸਿਆ ਜਾ ਰਿਹਾ ਹੈ ਕਿ ਲੜਕੀ ਐਤਵਾਰ ਦੀ ਸਵੇਰ ਹੀ ਡਰਾਈਵਰ ਨਾਲ ਅਪਾਰਟਮੈਂਟ 'ਚ ਆਈ ਸੀ। ਐੱਸ.ਐੱਸ.ਪੀ. ਮਨੂੰ ਮਹਾਰਾਜ ਨੇ ਦੱਸਿਆ ਕਿ ਘਟਨਾ ਦੀ ਕਈ ਤਰੀਕਿਆਂ ਨਾਲ ਜਾਂਚ ਕੀਤੀ ਜਾ ਰਹੀ ਹੈ। ਛੱਤ ਤੋਂ ਇਕ ਮੋਬਾਈਲ ਵੀ ਬਰਾਮਦ ਕੀਤਾ ਗਿਆ ਹੈ। ਘਰ ਵਾਲਿਆਂ ਤੋਂ ਵੀ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਦੇਸ਼ ਨੂੰ ਮਿਲਿਆ ਇਕ ਹੋਰ 'ਇੰਟਰਨੈਸ਼ਨਲ ਏਅਰਪੋਰਟ', ਪ੍ਰਭੂ ਨੇ ਕੀਤਾ ਉਦਘਾਟਨ
NEXT STORY