ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਇਕ ਵਿਆਹ ਸਮਾਗਮ ਵਿਚ ਡੀ.ਜੇ. ’ਤੇ ਨੱਚਣ ਨੂੰ ਲੈ ਕੇ ਹੋਏ ਹੰਗਾਮੇ ਨੇ ਲਾੜੇ ਦੀ ਹੀ ਜਾਨ ਲੈ ਲਈ। ਦਿਲਦਾਰਨਗਰ ਥਾਣੇ ਦੇ ਇਲਾਕੇ ਦੇ ਜਗਦੀਸ਼ਪੁਰ ਪਿੰਡ ਵਿਚ ਵਿਆਹ ਵਿਚ ਹੋਏ ਝਗੜੇ ’ਚ ਲਾੜੇ ਰਾਕੇਸ਼ ਰਾਮ ਨੂੰ ਪਿੰਡ ਵਾਸੀਆਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਵੀਰਵਾਰ ਰਾਤ ਦੀ ਹੈ, ਜਦਕਿ ਜ਼ਖਮੀ ਲਾੜੇ ਦੀ ਵਾਰਾਨਸੀ ਵਿਚ ਇਲਾਜ ਦੇ ਦੌਰਾਨ ਸ਼ੁੱਕਰਵਾਰ ਦੇਰ ਰਾਤ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਰੇਵਤੀਪੁਰ ਥਾਣੇ ਦੇ ਇਲਾਕੇ ਦੇ ਤ੍ਰਿਲੋਕਪੁਰ ਪਿੰਡ ਦੇ ਨਿਵਾਸੀ ਬ੍ਰਿਗੇਡੀਅਰ ਰਾਮ ਦੇ ਪੁੱਤਰ 26 ਸਾਲਾ ਰਾਕੇਸ਼ ਰਾਮ ਦਾ ਵਿਆਹ ਜਗਦੀਸ਼ਪੁਰ ਦੀ ਰਾਜਕੁਮਾਰੀ ਨਾਲ ਹੋਣਾ ਸੀ। ਬਾਰਾਤ ਦੇ ਸਵਾਗਤ ਦੌਰਾਨ ਡੀ.ਜੇ. ’ਤੇ ਨੱਚਣ ਨੂੰ ਲੈ ਕੇ ਕੁਝ ਮੁੰਡਿਆਂ ਵਿਚ ਬਹਿਸ ਹੋ ਗਈ। ਜਦੋਂ ਲਾੜੇ ਦੇ ਪਿਤਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ- ਅੱਧੀ ਰਾਤੀਂ ਕੰਬ ਗਈ ਦਿੱਲੀ ! ਉੱਠ ਕੇ ਬਹਿ ਗਏ ਸੁੱਤੇ ਹੋਏ ਲੋਕ
ਇਹ ਦੇਖ ਪਿਤਾ ਨੂੰ ਬਚਾਉਣ ਆਏ ਲਾੜੇ ਰਾਕੇਸ਼ ’ਤੇ ਵੀ ਲੋਕਾਂ ਨੇ ਡਾਂਗਾਂ ਅਤੇ ਨਾਜਾਇਜ਼ ਪਿਸਤੌਲ ਦੇ ਬੱਟ ਨਾਲ ਹਮਲਾ ਦਿੱਤਾ। ਗੰਭੀਰ ਜ਼ਖਮੀ ਰਾਕੇਸ਼ ਨੂੰ ਪਹਿਲਾਂ ਜ਼ਿਲ੍ਹਾ ਹਸਪਤਾਲ ਅਤੇ ਫਿਰ ਵਾਰਾਣਸੀ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲਾੜੇ ਦੀ ਮੌਤ ਨਾਲ ਪਰਿਵਾਰ ਵਿਚ ਕਹਿਰ ਵਾਪਰ ਗਿਆ। ਰਾਕੇਸ਼ ਦੋ ਭਰਾਵਾਂ ’ਚੋਂ ਵੱਡਾ ਸੀ, ਉਸ ਦਾ ਛੋਟਾ ਭਰਾ ਬਿਹਾਰ ਪੁਲਸ ਵਿਚ ਤਾਇਨਾਤ ਹੈ।
ਮ੍ਰਿਤਕ ਦੇ ਪਿਤਾ ਬ੍ਰਿਗੇਡੀਅਰ ਰਾਮ ਦੀ ਸ਼ਿਕਾਇਤ ’ਤੇ ਪੁਲਸ ਨੇ 8 ਨਾਮਜ਼ਦ ਮੁਲਜ਼ਮਾਂ ਵਿਨੋਦ ਰਾਮ, ਪ੍ਰਦੀਪ ਉਰਫ਼ ਕੱਲੂ, ਮੋਨੂੰ ਰਾਮ, ਪੱਪੂ, ਬਾਘਾ ਰਾਮ ਉਰਫ਼ ਮਿਥਲੇਸ਼, ਵਿਸ਼ਾਲ ਰਾਮ, ਸਕਲੂ ਅਤੇ ਵਿਪਿਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਵਿਚੋਂ ਇਕ ਨੂੰ ਨਾਜਾਇਜ਼ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਇੰਚਾਰਜ ਇੰਸਪੈਕਟਰ ਅਸ਼ੋਕ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਤੜਕੇ 4 ਵਜੇ ਉੱਠ ਸੁੱਤੀ ਪਈ ਘਰਵਾਲੀ ਦੀ ਕਹੀ ਨਾਲ ਲਾਹ ਸੁੱਟੀ ਧੌਣ, ਮਗਰੋਂ ਆਪੇ ਫ਼ੋਨ ਕਰ ਪੁਲਸ ਨੂੰ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਮ ਦਰਬਾਰ ਦੀ ਮੂਰਤੀ ਬਣਾਉਂਦੇ ਸਮੇਂ ਹੋਇਆ ਚਮਤਕਾਰ! ਦਿੱਖੀ ਭਗਵਾਨ ਲੀਲਾ, ਜਾਣੋ ਮੂਰਤੀਕਾਰ ਦਾ ਬਿਆਨ
NEXT STORY