ਪਾਨੀਪਤ- ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਪਿੰਡ ਸਿਵਾਹ 'ਚ ਇਕ ਵਿਆਹੁਤਾ ਔਰਤ ਨੇ ਸ਼ੱਕੀ ਹਾਲਾਤ 'ਚ ਘਰ 'ਚ ਖੁਦਕੁਸ਼ੀ ਕਰ ਲਈ। ਸਹੁਰਿਆਂ ਨੇ ਨੂੰਹ ਦੀ ਲਾਸ਼ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਮੌਕੇ ਤੋਂ ਸਾਰੇ ਸਬੂਤ ਇਕੱਠੇ ਕਰਕੇ ਲੋੜੀਂਦੀ ਕਾਰਵਾਈ ਕਰਨ ਉਪਰੰਤ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਉਸਦਾ ਪੰਚਨਾਮਾ ਭਰ ਕੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਵਿਆਹੁਤਾ ਦੇ ਪੇਕੇ ਪਰਿਵਾਰ ਵਾਲਿਆਂ ਨੇ ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਲੱਖਾਂ ਰੁਪਏ ਖਰਚ ਕੇ ਚਾਵਾਂ ਨਾਲ ਪੁੱਤ ਭੇਜਿਆ ਸੀ ਕੈਨੇਡਾ, 7 ਦਿਨਾਂ ਮਗਰੋਂ ਹੀ ਪੁੱਤ ਦੀ ਮੌਤ ਦੀ ਖ਼ਬਰ ਨੇ ਪੁਆਏ ਵੈਣ
ਸਹੁਰਾ ਪਰਿਵਾਰ ਕਰਦਾ ਸੀ ਕੁੱਟਮਾਰ
ਜਾਣਕਾਰੀ ਦਿੰਦੇ ਹੋਏ 'ਅਜੀਤ' ਨੇ ਦੱਸਿਆ ਕਿ ਉਹ ਗਨੌਰ, ਸੋਨੀਪਤ ਦਾ ਰਹਿਣ ਵਾਲਾ ਹੈ। ਉਸ ਦੀ ਭੈਣ ਪ੍ਰੀਤੀ (25) ਦਾ ਵਿਆਹ ਕਰੀਬ 6 ਸਾਲ ਪਹਿਲਾਂ ਪਾਨੀਪਤ ਦੇ ਸਿਵਾਹ ਪਿੰਡ ਵਾਸੀ ਕਰਮਵੀਰ ਨਾਲ ਹੋਇਆ ਸੀ। ਉਹ ਦੋ ਬੱਚਿਆਂ ਦੀ ਮਾਂ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਦਾਜ ਲਈ ਅਕਸਰ ਉਸ ਦੀ ਕੁੱਟਮਾਰ ਕਰਦੇ ਸਨ। ਇੰਨਾ ਹੀ ਨਹੀਂ 5 ਲੱਖ ਰੁਪਏ ਤੋਂ ਜ਼ਿਆਦਾ ਸਹੁਰੇ ਵਾਲਿਆਂ ਨੂੰ ਦੇ ਚੁੱਕੇ ਹਨ ਪਰ ਇਸ ਤੋਂ ਬਾਅਦ ਵੀ ਉਨ੍ਹਾਂ ਦੀ ਮੰਗ ਲਗਾਤਾਰ ਜਾਰੀ ਰਹੀ। ਕਈ ਵਾਰ ਸਹੁਰੇ ਪਰਿਵਾਰ ਨੂੰ ਸਮਝਾਇਆ ਵੀ ਗਿਆ ਪਰ ਉਹ ਹਰਕਤਾਂ ਤੋਂ ਬਾਜ ਨਹੀਂ ਆਏ। ਪੇਕੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਪ੍ਰੀਤੀ ਨੂੰ ਮਾਰ ਕੇ ਫੰਦੇ ਨਾਲ ਲਟਕਾਇਆ ਗਿਆ ਹੈ।
ਇਹ ਵੀ ਪੜ੍ਹੋ- ਇਸ ਸਾਲ ਮਈ ਤੱਕ ਹਿਮਾਚਲ ਪਹੁੰਚੇ 74 ਲੱਖ ਸੈਲਾਨੀ, ਕੁੱਲੂ ਬਣਿਆ ਪਹਿਲੀ ਪਸੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੇਰਲ 'ਚ ਭਾਰੀ ਮੀਂਹ, IMD ਨੇ ਕਈ ਜ਼ਿਲ੍ਹਿਆਂ 'ਚ ਔਰੇਂਜ ਤੇ ਯੈਲੋ ਅਲਰਟ ਕੀਤਾ ਜਾਰੀ
NEXT STORY