ਸਤਨਾ— ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋਏ ਜਵਾਨ ਕਰਨਵੀਰ ਸਿੰਘ ਰਾਜਪੂਤ ਦਾ ਮਰਹੂਮ ਸਰੀਰ ਭਲਕੇ ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ’ਚ ਉਨ੍ਹਾਂ ਦੇ ਪਿੰਡ ਦਲਦਲ ਲਿਆਂਦਾ ਜਾਵੇਗਾ। ਪਿੰਡ ’ਚ ਕੱਲ੍ਹ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਧਿਕਾਰਤ ਜਾਣਕਾਰੀ ਮੁਤਾਬਕ ਸ਼ਹੀਦ ਜਵਾਨ ਕਰਨਵੀਰ ਸਿੰਘ ਦਾ ਮਰਹੂਮ ਸਰੀਰ ਅੱਜ ਵਿਸ਼ੇਸ਼ ਜਹਾਜ਼ ਤੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਪਹੁੰਚਿਆ। ਉੱਥੋਂ ਸੜਕੀ ਮਾਰਗ ਜ਼ਰੀਏ ਸ਼ਹੀਦ ਜਵਾਨ ਦਾ ਮਰਹੂਮ ਸਰੀਰ ਕੱਲ੍ਹ ਸਵੇਰੇ ਉਨ੍ਹਾਂ ਦੇ ਪਿੰਡ ਸਤਨਾ ਜ਼ਿਲ੍ਹੇ ਦੇ ਦਲਦਲ ਲਿਆਂਦਾ ਜਾਵੇਗਾ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਬੁੱਧਵਾਰ ਨੂੰ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਕਰਨਵੀਰ ਸਿੰਘ ਰਾਜਪੂਤ ਸ਼ਹੀਦ ਹੋ ਗਏ ਸਨ। ਉਹ 21ਵੀਂ ਰਾਜਪੂਤ ਰੈਜੀਮੈਂਟ 44 ਆਰ. ਆਰ. ਦੇ ਮੈਂਬਰ ਸਨ। ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਉਨ੍ਹਾਂ ਨੂੰ ਗੋਲੀ ਲੱਗੀ ਸੀ। ਕਰਨਵੀਰ 24 ਸਾਲ ਦੇ ਸਨ ਅਤੇ ਉਹ ਦੀਵਾਲੀ ਦੀ ਛੁੱਟੀ ’ਤੇ ਘਰ ਆਉਣ ਵਾਲੇ ਸਨ ਪਰ ਹੁਣ ਉਨ੍ਹਾਂ ਦਾ ਮਰਹੂਮ ਸਰੀਰ ਸਤਨਾ ਪਹੁੰਚੇਗਾ। ਉਨ੍ਹਾਂ ਦੇ ਪਿਤਾ ਰਵੀ ਕੁਮਾਰ ਸਿੰਘ ਵੀ ਫ਼ੌਜ ਤੋਂ ਸੇਵਾਮੁਕਤ ਹੋਏ ਸਨ।
ਹਰਿਆਣਾ ਦੇ 2.5 ਕਰੋੜ ਲੋਕਾਂ ਦੇ ਧਾਰਨ ਕੀਤਾ ਕੋਰੋਨਾ ਵੈਕਸੀਨੇਸ਼ਨ ਦਾ ਸੁਰੱਖਿਆ ਕਵਚ: ਵਿਜ
NEXT STORY