ਨਵੀਂ ਦਿੱਲੀ– ਦੇਸ਼ ’ਚ ਕੋਵਿਡ-19 ਦੇ ਵਧਦੇ ਕਹਿਰ ਨੂੰ ਦੇਖਦੇ ਹੋਇਆ ਸਰਕਾਰਾਂ ਸਾਰੇ ਨਾਗਰਿਕਾਂ ਲਈ ਮਾਸਕ ਜ਼ਰੂਰੀ ਕਰ ਰਹੀਆਂ ਹਨ। ਅਜਿਹੇ ’ਚ ਡਿਜ਼ਾਈਨਰ ਅਨੀਤਾ ਡੋਂਗਰੇ ਦੀ ਫੈਸ਼ਨ ਕੰਪਨੀ ਨੇ ਤਿੰਨ ਤੈਹਾਂ ਵਾਲੇ ਮਾਸਕ ਬਣਾਉਣੇ ਸ਼ੁਰੂ ਕੀਤੇ। 5 ਪਿੰਡਾਂ ’ਚ ਸਥਿਤ ਉਸ ਦੀ ਕੰਪਨੀ ਦੇ ਸੈਂਟਰਾਂ ਵਿਚੋਂ ਦੋ ਦਾ ਮਾਸਕ ਦਾ ਉਤਪਾਦਨ ਸ਼ੁਰੂ ਹੋ ਗਿਆ ਹੈ। ਅਨੀਤਾ ਡੋਗਰੇ ਦੀ ਇਸ ਮੁਹਿੰਮ ਵਿਚ ਫੈਸ਼ਨ ਉਦਯੋਗ ਤੋਂ ਰਿਤੂ ਕੁਮਾਰ ਅਤੇ ਅਨੀਤਾ ਲੂਲਾ ਵੀ ਸ਼ਾਮਲ ਹੋ ਗਈਆਂ ਹਨ। ਇਨ੍ਹਾਂ ਦੋਹਾਂ ਨੇ ਵੀ ਤਿੰਨ ਤੈਹਾਂ ਵਾਲੇ ਮਾਸਕ ਬਣਾ ਕੇ ਵੰਡੇ ਹਨ। ਰਿਤੂ ਕੁਮਾਰ ਦੀ ਹਰਿਆਣਾ ਸਥਿਤ ਫੈਕਟਰੀ ਦੇ ਨੇੜੇ ਇਕ ਐੈੱਨ. ਜੀ. ਓ. ਅਤੇ ਰੈੱਡ ਕਰਾਸ ਨੇ ਉਸ ਨਾਲ ਸੰਪਰਕ ਕਰ ਕੇ 20000 ਮਾਸਕ ਬਣਾਉਣ ਦੀ ਬੇਨਤੀ ਕੀਤੀ ਜੋ ਲੋੜਵੰਦਾਂ ਨੂੰ ਵੰਡੇ ਜਾਣੇ ਹਨ।
ਬਾਲੀਵੁੱਡ ਦੀ ਫੈਸ਼ਨ ਡਿਜ਼ਾਈਨਰ ਨੀਤਾ ਲੂਲਾ, ਜਿਸ ਨੇ ਅਦਾਕਾਰਾ ਮਾਧੁਰੀ ਦੀਕਸ਼ਤ, ਐਸ਼ਵਰਿਆ ਰਾਏ ਆਦਿ ਲਈ ਡ੍ਰੈੱਸਾਂ ਬਣਾਈਆਂ ਹਨ, ਨੇ ਲਾਕਡਾਊਨ ਐਲਾਨ ਹੋਣ ਦੇ ਤਿੰਨ ਦਿਨਾਂ ਬਾਅਦ ਮਾਸਕ ਬਣਾਏ ਸ਼ੁਰੂ ਕਰ ਦਿੱਤੇ ਸਨ। ਆਪਣੇ ਦੋ ਮੁਲਾਜ਼ਮਾਂ ਦੀ ਮਦਦ ਨਾਲ ਉਸ ਨੇ ਲਗਭਗ 800 ਮਾਸਕ ਬਣਾ ਕੇ ਆਪਣੇ ਘਰ ਅਤੇ ਵਰਕਸ਼ਾਪ ਦੇ ਨੇੜੇ ਰਹਿੰਦੇ ਲੋਕਾਂ ਨੂੰ ਵੰਡੇ।
ਦਿੱਲੀ ਦੇ ਇਸ ਹਸਪਤਾਲ 'ਚ ਹੋਈਆ ਹਨ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾਂ
NEXT STORY