ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਿਆਰ ਕੀਤੇ ਗਏ ਵੱਖ-ਵੱਖ ਹਸਪਤਾਲਾਂ ਵਿਚੋਂ ਇਕ ਰਾਮ ਮਨੋਹਰ ਲੋਹੀਆ ਹਸਪਤਾਲ ਵਿਚ ਕੋਵਿਡ-19 ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਮੰਗਲਵਾਰ ਨੂੰ ਮਿਲੇ ਅਧਿਕਾਰਤ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਐਤਵਾਰ ਤੱਕ ਹੋਈਆਂ 24 ਮੌਤਾਂ ਵਿਚੋਂ 12 ਇਸੇ ਹਸਪਤਾਲ ਵਿਚ ਹੋਈਆਂ ਹਨ। ਐੱਲ. ਐੱਨ. ਜੇ. ਪੀ. ਹਸਪਤਾਲ ਵਿਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਨਿੱਜੀ ਹਸਪਤਾਲ ਵਿਚ 5 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਸਫਦਰਜੰਗ ਹਸਪਤਾਲ, ਰਾਜੀਵ ਗਾਂਧੀ ਸੁਪਰਸਪੈਸ਼ਲਿਟੀ ਹਸਪਤਾਲ ਅਤੇ ਏਮਜ ਝੱਜਰ ਵਿਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ।
ਬੀਮਾਰੀ ਤੋਂ ਪ੍ਰਭਾਵਿਤ ਇਕ ਵਿਅਕਤੀ ਦੀ ਮੌਤ ਘਰ 'ਚ ਹੋਈ। ਰਾਮਮਨੋਹਰ ਲੋਹੀਆ ਹਸਪਤਾਲ ਨੇ ਮਰੀਜ਼ਾਂ ਦੀ ਸਥਿਤੀ ਦੇ ਵਾਰੇ 'ਚ ਇਕ ਬਿਆਨ 'ਚ ਕਿਹਾ ਕਿ ਸਾਡੇ ਹਸਪਤਾਲ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲੇ ਜ਼ਿਆਦਾਤਰ ਅਜਿਹੇ ਮਰੀਜ਼ ਸਨ, ਜਿਨ੍ਹਾਂ ਨੂੰ ਬਹੁਤ ਦੇਰ ਬਾਅਦ ਦੂਜੇ ਹਸਪਤਾਲ 'ਚੋਂ ਇੱਥੇ ਭੇਜਿਆ ਗਿਆ ਸੀ ਤੇ ਉਹ ਪਹਿਲਾਂ ਤੋਂ ਹੀ ਜ਼ਿਆਦਾ ਬੀਮਾਰੀਆਂ ਨਾਲ ਪ੍ਰਭਵਿਤ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਜਿਨ੍ਹਾਂ ਮਰੀਜ਼ਾਂ ਨੂੰ ਸ਼ੁਰੂਆਤ 'ਚ ਹੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਾਂ ਜੋ ਪਹਿਲਾਂ ਤੋਂ ਜ਼ਿਆਦਾ ਗੰਭੀਰ ਰੋਗਾਂ ਤੋਂ ਪ੍ਰਭਾਵਿਤ ਨਹੀਂ ਸਨ ਉਸਦੀ ਹਾਲਤ 'ਚ ਹੁਣ ਸੁਧਾਰ ਹੋ ਰਿਹਾ ਹੈ। ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਦੇ 1,510 ਮਾਮਲੇ ਸਨ। ਕੁਲ 1,510 ਮਾਮਲਿਆਂ 'ਚ 35 ਆਰ. ਐੱਮ. ਐੱਲ. ਹਸਪਤਾਲ ਨਾਲ ਜੁੜੇ ਹਨ, ਜਿਸ 'ਚ 23 ਅਜੇ ਸੰਕਰਮਿਤ ਹਨ ਤੇ ਬਾਕੀ 12 ਦੀ ਮੌਤ ਹੋ ਚੁੱਕੀ ਹੈ। ਇਸ ਤਰ੍ਹਾਂ ਹਸਪਤਾਲ 'ਚ ਮੌਤ ਦਰ ਕਰੀਬ 35 ਫੀਸਦੀ ਹੈ।
ਲਾਕਡਾਊਨ ਕਾਫੀ ਨਹੀ, ਅਪ੍ਰੈਲ ਦੇ ਆਖਿਰ 'ਚ ਚੋਟੀ 'ਤੇ ਹੋ ਸਕਦੈ ਕੋਰੋਨਾ ਦਾ ਕਹਿਰ
NEXT STORY