ਆਗਰਾ, (ਇੰਟ)- ਆਗਰਾ-ਅਲੀਗੜ੍ਹ ਹਾਈਵੇਅ ’ਤੇ ਖੰਡੌਲੀ ਇਲਾਕੇ ’ਚ ਸ਼ਨੀਵਾਰ ਸਵੇਰੇ ਇਕ ਕੰਟੇਨਰ ਤੇ ਡੰਪਰ ਦਰਮਿਆਨ ਹੋਈ ਭਿਆਨਕ ਟੱਕਰ ਕਾਰਨ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ ਤੇ 2 ਸਹਾਇਕਾਂ ਆਕਾਸ਼ (25) ਤੇ ਰਵੀ (24) ਵਾਸੀ ਧੌਲਪੁਰ ਜ਼ਿੰਦਾ ਸੜ ਗਏ।
ਦੋਵਾਂ ਦੀਆਂ ਲਾਸ਼ਾਂ ਸੀਟ ਨਾਲ ਫਸੀਆਂ ਹੋਈਆਂ ਮਿਲੀਆਂ ਜੋ ਬੁਰੀ ਤਰ੍ਹਾਂ ਸੜੀਆਂ ਹੋਈਆਂ ਸਨ। ਚਸ਼ਮਦੀਦਾਂ ਅਨੁਸਾਰ ਹਾਦਸਾ ਸਵੇਰੇ 5:45 ਵਜੇ ਦੇ ਕਰੀਬ ਹੋਇਆ। ਟੱਕਰ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ, ਜਿਸ ਪਿੱਛੋਂ ਅੱਗ ਦੀਆਂ ਲਪਟਾਂ ਉੱਠੀਆਂ। ਪੁਲਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਲੱਗਭਗ ਇਕ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ। ਹਾਦਸੇ ਕਾਰਨ ਹਾਈਵੇਅ ’ਤੇ ਲੱਗਭਗ 5 ਕਿਲੋਮੀਟਰ ਲੰਬਾ ਜਾਮ ਲੱਗ ਗਿਆ।
ਪੁਲਸ ਅਨੁਸਾਰ ਬੱਜਰੀ ਨਾਲ ਲੱਦਿਆ ਡੰਪਰ ਧੌਲਪੁਰ ਤੋਂ ਸਦਾਬਾਦ ਜਾ ਰਿਹਾ ਸੀ ਤੇ ਫਰੋਜ਼ਨ ਮਟਰਾਂ ਨਾਲ ਭਰਿਅਾ ਕੰਟੇਨਰ ਉਲਟ ਦਿਸ਼ਾ ਤੋਂ ਆ ਰਿਹਾ ਸੀ। ਟੱਕਰ ਤੋਂ ਬਾਅਦ ਡੰਪਰ ਚਾਲਕ ਰਾਜ ਕੁਮਾਰ ਤੇ ਕੰਟੇਨਰ ਚਾਲਕ ਸ਼ਿਵਰਾਮ ਨੇ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ। ਹਾਦਸੇ ’ਚ 2 ਬਾਈਕ ਸਵਾਰ ਸੁਮਿਤ ਸਿੰਘ ਅਤੇ ਸੀਤੂ ਵੀ ਜ਼ਖਮੀ ਹੋ ਗਏ। ਦੋਵਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਡੰਪਰ ਚਾਲਕ ਦੀ ਅੱਖ ਲੱਗ ਗਈ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਧਿਆਪਕਾ ਨਾਲ ਛੇੜਛਾੜ ਦੇ ਦੋਸ਼ ’ਚ ਸਕੂਲ ਪ੍ਰਬੰਧਕ ਗ੍ਰਿਫ਼ਤਾਰ
NEXT STORY