ਜੰਮੂ : ਸ਼ਾਰਦੀਆ ਨਰਾਤਿਆਂ ਦੇ ਤਿਉਹਾਰ ਦੀ ਸ਼ੁਰੂਆਤ ਅੱਜ ਯਾਨੀ 11 ਅਕਤੂਬਰ, 2026 ਤੋਂ ਹੋ ਗਈ ਹੈ, ਜੋ 20 ਅਕਤੂਬਰ ਤੱਕ ਜਾਰੀ ਰਹਿਣਗੇ। ਇਸ ਸ਼ੁਭ ਮੌਕੇ 'ਤੇ ਜੰਮੂ-ਕਸ਼ਮੀਰ ਦੇ ਕਟੜਾ ਵਿੱਚ ਸਥਿਤ ਮਾਂ ਵੈਸ਼ਨੋ ਦੇਵੀ ਦੇ ਮੰਦਰ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਹੈ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਵਲੋਂ ਇਸ ਖ਼ਾਸ ਮੌਕੇ 'ਤੇ ਮਾਤਾ ਰਾਣੀ ਦੇ ਪੂਰੇ ਭਵਨ ਕੰਪਲੈਕਸ ਅਤੇ ਤੀਰਥ ਮਾਰਗ ਨੂੰ ਸ਼ਾਨਦਾਰ ਅਤੇ ਆਕਰਸ਼ਕ ਲਾਈਟਾਂ ਅਤੇ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ ਹੈ।
ਇਹ ਵੀ ਪੜ੍ਹੋ : 20 ਫੁੱਟ ਡੂੰਘੇ ਡਰੇਨ 'ਚ ਡਿੱਗੀ ਕੁੜੀ, ਪਈਆਂ ਭਾਜੜਾਂ, ਅਹਿਮਦਾਬਾਦ 'ਚ ਬਚਾਅ ਕਾਰਜ ਜਾਰੀ

ਅੱਜ ਨਰਾਤਿਆਂ ਦੇ ਤਿਉਹਾਰ ਦਾ ਪਹਿਲਾ ਦਿਨ ਹੈ। ਸ਼ਰਧਾਲੂ ਮਾਂ ਸ਼ੈਲਪੁੱਤਰੀ ਦੀ ਪੂਜਾ ਕਰਨ ਲਈ ਦਰਬਾਰ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਮੰਦਰ ਕੰਪਲੈਕਸ ਦੇ ਆਲੇ-ਦੁਆਲੇ ਲਗਭਗ ਦੋ ਕਿਲੋਮੀਟਰ ਦੇ ਖੇਤਰ ਵਿੱਚ ਸਜਾਵਟ ਦਾ ਕੰਮ ਲਗਭਗ 400 ਕਾਰੀਗਰਾਂ ਦੀ ਟੀਮ ਵੱਲੋਂ ਕੀਤਾ ਗਿਆ ਹੈ।

ਮੰਦਰ ਦੇ ਨਾਲ-ਨਾਲ ਸ਼ਹਿਰ ਦੇ ਮੁੱਖ ਚੌਰਾਹਿਆਂ 'ਤੇ ਸ਼ਰਧਾਲੂਆਂ ਦੇ ਸਵਾਗਤ ਲਈ ਸਵਾਗਤੀ ਗੇਟ ਸੋਹਣੇ ਤੇ ਰੰਗ ਬਿਰੰਗੇ ਫੁੱਲਾਂ ਲਾਈਟਾਂ ਨਾਲ ਤਿਆਰ ਕੀਤੇ ਗਏ ਹਨ, ਜੋ ਦੇਖਣ ਵਿਚ ਬਹੁਤ ਆਕਰਸ਼ਿਤ ਲੱਗ ਰਹੇ ਹਨ।
ਇਹ ਵੀ ਪੜ੍ਹੋ : ਆਸ਼ਕੀ 'ਤੇ ਭਾਰੀ ਪਈ 'ਸਰਪੰਚੀ' ! ਮੁੰਡੇ ਨੇ ਵੋਟਾਂ ਲੜਨ ਲਈ ਆਪਣੀ ਪ੍ਰੇਮਿਕਾ ਦੇ ਘਰ ਹੀ ਮਾਰ'ਤਾ ਡਾਕਾ

ਨਰਾਤਿਆਂ ਦੌਰਾਨ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ, ਜਿਨ੍ਹਾਂ ਦੀ ਸਿਹਤ, ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਖ਼ਾਸ ਪ੍ਰਬੰਧ ਕੀਤੇ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦਾ ਆਸ਼ੀਰਵਾਦ ਲੈਣ ਲਈ ਕਟੜਾ ਪਹੁੰਚ ਰਹੇ ਹਨ।

ਨਰਾਤਿਆਂ ਦੇ ਮੌਕੇ ਮਾਤਾ ਰਾਣੀ ਦੇ ਦਰਸ਼ਨਾਂ ਲਈ ਆਉਣ ਵਾਲੇ ਬਜ਼ੁਰਗਾਂ, ਅਪਾਹਜਾਂ ਅਤੇ ਬੀਮਾਰ ਸ਼ਰਧਾਲੂਆਂ ਦੀ ਸਹੂਲਤ ਲਈ ਤੀਰਥ ਮਾਰਗ 'ਤੇ ਆਧੁਨਿਕ ਲਿਫਟਾਂ ਅਤੇ ਸਟੀਲ ਰੈਂਪ ਲਗਾਏ ਗਏ ਹਨ। ਸ਼ਾਨਦਾਰ ਸਜਾਵਟ ਕਾਰਨ ਸ਼ਹਿਰ ਤੋਂ ਲੈ ਕੇ ਮੰਦਰ ਕੰਪਲੈਕਸ ਤੱਕ ਹਰ ਪਾਸੇ ਨਰਾਤਿਆਂ ਦਾ ਉਤਸ਼ਾਹ ਅਤੇ ਰੌਣਕ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਲੱਖਾਂ ਮੁਲਾਜ਼ਮਾਂ ਲਈ ਵੱਡੀ ਖੁਸ਼ਖਬਰੀ: ਕੇਂਦਰ ਵਲੋਂ ਮਹਿੰਗਾਈ ਭੱਤੇ ’ਚ ਵਾਧੇ ਦਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'Totally Unacceptable..!', ਭਾਰਤ ਨੇ ਸਾਊਦੀ ਏਅਰਪੋਰਟ 'ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ
NEXT STORY