ਮਥੁਰਾ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲੇ ਵਿਚ ਦਿੱਲੀ-ਆਗਰਾ ਰਾਸ਼ਟਰੀ ਹਾਈਵੇਅ 'ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਦੇ ਵੱਖਰੇ ਵਾਰਡ 'ਚ ਤਾਇਨਾਤ ਇਕ ਨਰਸ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਹੈ। ਇਸ ਦੇ ਨਾਲ ਮਥੁਰਾ 'ਚ ਪੀੜਤਾਂ ਦੀ ਗਿਣਤੀ ਵਧ ਕੇ 5 ਹੋ ਗਈ ਹੈ। ਮੁੱਖ ਡਾਕਟਰ ਅਧਿਕਾਰੀ ਡਾ. ਸ਼ੇਰ ਸਿੰਘ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਤੇ ਆਈ. ਸੀ. ਐੱਮ. ਆਰ. ਦੇ ਨਿਯਮਾਂ ਮੁਤਾਬਕ ਵੱਖਰੇ ਵਾਰਡ 'ਚ ਡਿਊਟੀ ਕਰਨ ਵਾਲੇ ਸਟਾਫ ਦੇ ਹਰ ਮੈਂਬਰ ਦੇ ਨਮੂਨਿਆਂ ਦੀ ਜਾਂਚ ਹਰ ਹਫਤੇ ਕੀਤੀ ਜਾਂਦੀ ਹੈ। ਜਿਸ ਲਈ 25 ਸੈਂਪਲ ਭੇਜੇ ਗਏ ਸਨ, ਜਿਨ੍ਹਾਂ 'ਚ ਉਕਤ ਨਰਸ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਸ ਨੂੰ ਵੱਖਰੇ ਵਾਰਡ 'ਚ ਭਰਤੀ ਕਰ ਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ 10,363 ਮਾਮਲੇ ਹੁਣ ਤਕ ਸਾਹਮਣੇ ਆ ਚੁੱਕੇ ਹਨ ਅਤੇ 339 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਾਇਰਸ ਤੋਂ ਹੁਣ ਤਕ 1,035 ਲੋਕ ਠੀਕ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ ਹੈ।
ਮਾਨਸਿਕ ਰੋਗੀ ਬੱਚੇ ਨਾਲ ਦਿੱਲੀ 'ਚ ਫਸੀ ਔਰਤ ਲਈ ਮਸੀਹਾ ਬਣੀ ਪੁਲਸ, ਪਹੁੰਚਾਇਆ ਘਰ
NEXT STORY