ਵਿਸ਼ਾਖਾਪਟਨਮ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਬੁੱਧਵਾਰ ਨੂੰ ਸੰਕੇਤ ਦਿੱਤੇ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਕੇਂਦਰ ਵਿਚ ਮੌਕਾ ਮਿਲਿਆ ਤਾਂ ਉਹ ਸਰਬੋਤਮ ਸਰਕਾਰ ਦੇਣ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਰੂਪ ਵਿਚ ਹਾਸਲ ਅਨੁਭਵ ਦੀ ਵਰਤੋਂ ਕਰਨਗੇ। ਉਹ ਚਾਰ ਵਾਰ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਰਹਿ ਚੁਕੇ ਹਨ।
23 ਮਈ ਨੂੰ ਚੋਣ ਨਤੀਜੇ ਤੋਂ ਬਾਅਦ ਚੀਜ਼ਾਂ ਹੋਣਗੀਆਂ ਸਾਫ਼
ਇੱਥੇ ਇਕ ਪਾਸੇ ਪ੍ਰੈੱਸ ਕਾਨਫਰੰਸ ਵਿਚ ਮਾਇਆਵਤੀ ਨੇ ਕਿਹਾ ਕਿ ਮੇਰੇ ਕੋਲ ਬਹੁਤ ਅਨੁਭਵ ਹੈ। ਮੈਂ ਕੇਂਦਰ ਸਰਕਾਰ 'ਚ ਉਸ ਦੀ ਵਰਤੋਂ ਕਰਾਂਗੀ ਤਾਂ ਲੋਕਾਂ ਦ ਕਲਿਆਣ ਲਈ ਕੰਮ ਕਰਾਂਗੀ। ਜੇ ਕੇਂਦਰ ਵਿਚ ਸਾਨੂੰ ਮੌਕਾ ਮਿਲਿਆ ਤਾਂ ਅਸੀਂ ਉੱਤਰ ਪ੍ਰਦੇਸ਼ ਦਾ ਪੈਟਰਨ ਅਪਣਾਵਾਂਗੇ ਤੇ ਹਰ ਤਰ੍ਹਾਂ ਨਾਲ ਸਰਬੋਤਮ ਸਰਕਾਰ ਦਿਆਂਗੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਹ ਪ੍ਰਧਾਨ ਮੰਤਰੀ ਬਣਨਾ ਚਾਹੁਣਗੇ ਤਾਂ ਕੀ ਤੀਜੇ ਮੋਰਚੇ ਦੀ ਲੋੜ ਹੈ ਤਾਂ ਉਨ੍ਹਾਂ ਕਿਹਾ ਕਿ 23 ਮਈ ਨੂੰ ਜਦੋਂ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ ਤਾਂ ਸਾਰੀਆਂ ਚੀਜ਼ਾਂ ਸਾਫ਼ ਹੋ ਜਾਣਗੀਆਂ। ਮਾਇਆਵਤੀ ਨੇ ਇਸ ਗੱਲ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ 2014 ਦੀਆਂ ਚੋਣਾਂ 'ਚ ਬਸਪਾ ਨੂੰ ਭਾਜਪਾ ਤੇ ਕਾਂਗਰਸ ਤੋਂ ਬਾਅਦ ਸਭ ਤੋਂ ਵਧ ਵੋਟਾਂ ਹਾਸਲ ਹੋਈਆਂ ਸਨ।
ਗਠਜੋੜ ਦੇ ਬਾਵਜੂਦ ਸ਼ਿਵ ਸੈਨਾ-ਭਾਜਪਾ ਦਾ ਰਾਹ ਔਖਾ
NEXT STORY