ਨਵੀਂ ਦਿੱਲੀ : ਜੇਕਰ ਤੁਸੀਂ ਵੀ MBBS ਕਰਨ ਦੇ ਚਾਹਵਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਨੈਸ਼ਨਲ ਮੈਡੀਕਲ ਕਮਿਸ਼ਨ (ਐਨਐਮਸੀ) ਨੇ ਅਕਾਦਮਿਕ ਸਾਲ 2026-27 ਲਈ ਦੇਸ਼ ਭਰ ਵਿੱਚ 9,911 ਨਵੀਆਂ ਐਮਬੀਬੀਐਸ ਸੀਟਾਂ ਅਤੇ 25 ਨਵੇਂ ਮੈਡੀਕਲ ਕਾਲਜ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨਵੀਆਂ ਸੀਟਾਂ ਦੇ ਜੋੜਨ ਨਾਲ, ਦੇਸ਼ ਦੇ 823 ਮੈਡੀਕਲ ਕਾਲਜਾਂ ਵਿੱਚ ਐਮਬੀਬੀਐਸ ਸੀਟਾਂ ਦੀ ਕੁੱਲ ਗਿਣਤੀ ਹੁਣ 1,36,939 ਹੋ ਗਈ ਹੈ। ਵੇਰਵਿਆਂ ਅਨੁਸਾਰ, ਇਸ ਸਾਲ ਜੋੜੀਆਂ ਗਈਆਂ ਕੁੱਲ 9,911 ਸੀਟਾਂ ਵਿੱਚੋਂ ਸਭ ਤੋਂ ਵੱਧ ਸੀਟਾਂ 7,800 ਪ੍ਰਾਈਵੇਟ ਮੈਡੀਕਲ ਕਾਲਜਾਂ ਵਿੱਚ ਜੋੜੀਆਂ ਗਈਆਂ ਹਨ, ਜਦੋਂ ਕਿ ਸਰਕਾਰੀ ਮੈਡੀਕਲ ਕਾਲਜਾਂ ਵਿੱਚ 2,111 ਨਵੀਆਂ ਸੀਟਾਂ ਸ਼ਾਮਲ ਕੀਤੀਆਂ ਗਈਆਂ ਹਨ।
ਪੜ੍ਹੋ ਇਹ ਵੀ - ਅਮਰਨਾਥ ਯਾਤਰਾ ਨੇ ਤੋੜੇ ਪਿਛਲੇ ਸਾਰੇ ਰਿਕਾਰਡ! ਸਿਰਫ਼ 12 ਦਿਨਾਂ 'ਚ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਇਹ ਨਵਾਂ ਸੀਟ ਮੈਟ੍ਰਿਕਸ NEET UG ਕਾਉਂਸਲਿੰਗ ਅਤੇ ਦਾਖਲਾ ਪ੍ਰਕਿਰਿਆ ਵਿੱਚ ਲਾਗੂ ਹੋਵੇਗਾ। ਇਸ ਦੌਰਾਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਾਰ ਨਵੀਆਂ ਸੀਟਾਂ ਦੇ ਨਾਲ-ਨਾਲ 25 ਨਵੇਂ ਮੈਡੀਕਲ ਕਾਲਜਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜਿਸ ਕਾਰਨ ਆਉਣ ਵਾਲੇ ਸਾਲਾਂ ਵਿੱਚ ਡਾਕਟਰਾਂ ਦੀ ਉਪਲਬਧਤਾ ਵਧਣ ਦੀ ਉਮੀਦ ਹੈ। ਕੁੱਲ ਮਿਲਾ ਕੇ,ਦੇਸ਼ ਭਰ ਦੇ 823 ਮੈਡੀਕਲ ਕਾਲਜਾਂ ਵਿੱਚ ਹੁਣ MBBS ਕੋਰਸ ਸ਼ੁਰੂ ਕੀਤੇ ਜਾਣਗੇ, ਜਿਨ੍ਹਾਂ ਵਿੱਚ 441 ਸਰਕਾਰੀ ਅਤੇ 382 ਪ੍ਰਾਈਵੇਟ ਮੈਡੀਕਲ ਕਾਲਜ ਸ਼ਾਮਲ ਹਨ। ਨਵੀਆਂ ਸੀਟਾਂ ਵਿੱਚੋਂ 2,400 ਪੂਰੀ ਤਰ੍ਹਾਂ ਨਵੇਂ ਮੈਡੀਕਲ ਕਾਲਜਾਂ ਵਿੱਚ ਹਨ। ਇਸ ਵਿੱਚ ਸੱਤ ਨਵੇਂ ਸਰਕਾਰੀ ਕਾਲਜਾਂ ਵਿੱਚ 400 ਸੀਟਾਂ ਅਤੇ 18 ਨਵੇਂ ਪ੍ਰਾਈਵੇਟ ਕਾਲਜਾਂ ਵਿੱਚ 2,000 ਸੀਟਾਂ ਸ਼ਾਮਲ ਹਨ। ਬਾਕੀ ਸੀਟਾਂ ਮੌਜੂਦਾ ਕਾਲਜਾਂ ਦੀ ਦਾਖਲਾ ਸਮਰੱਥਾ ਵਧਾ ਕੇ ਜੋੜੀਆਂ ਗਈਆਂ ਹਨ।
ਪੜ੍ਹੋ ਇਹ ਵੀ - ਤਰਨਤਾਰਨ ਤੋਂ ਮੰਦਭਾਗੀ ਖ਼ਬਰ! ਕਰਜ਼ਾ ਚੁੱਕ ਲੰਡਨ ਭੇਜੀ ਕੁੜੀ ਦਾ ਗੋਰੇ ਨੇ ਚਾਕੂ ਮਾਰ-ਮਾਰ ਕਰ 'ਤਾ ਕਤਲ
ਐਨਐਮਸੀ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਕਿਸੇ ਵੀ ਮੈਡੀਕਲ ਕਾਲਜ ਵਿੱਚ ਅਧਿਕਾਰਤ ਤੌਰ 'ਤੇ ਮਨਜ਼ੂਰ ਸੀਟਾਂ ਦੀ ਗਿਣਤੀ 'ਤੇ ਹੀ ਦਾਖਲੇ ਦਿੱਤੇ ਜਾਣਗੇ, ਭਾਵ ਕੋਈ ਵੀ ਮੈਡੀਕਲ ਕਾਲਜ ਆਪਣੀਆਂ ਮਨਜ਼ੂਰ ਸੀਟਾਂ ਤੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਨਹੀਂ ਦੇ ਸਕੇਗਾ। ਇਹ ਸੀਟ ਮੈਟ੍ਰਿਕਸ 13 ਜੁਲਾਈ, 2026 ਤੱਕ ਪ੍ਰਵਾਨਿਤ ਸੀਟਾਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ।
ਪੜ੍ਹੋ ਇਹ ਵੀ - ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਦਲ ਜਾਵੇਗਾ ਸਕੂਲਾਂ ਦਾ SYLLABUS, ਹੁਣ ਇਹ ਵਿਸ਼ਾ ਹੋਵੇਗਾ ਲਾਜ਼ਮੀ, ਕੇਂਦਰ ਨੇ SC ਨੂੰ ਦਿੱਤਾ ਹਲਫਨਾਮਾ
NEXT STORY