ਸ਼੍ਰੀਨਗਰ— ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਹਿੰਸਾ ਦੀਆਂ ਘਟਨਾਵਾਂ 'ਚ ਨੌਜਵਾਨਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਸਾਰੇ ਧਿਰਾਂ ਨੂੰ ਆਪਣੇ ਮਤਭੇਦਾਂ ਨੂੰ ਭੁਲਾਉਣ ਅਤੇ ਹਿੰਸਾ ਨੂੰ ਖ਼ਤਮ ਕਰਨ ਲਈ ਸਹੀ ਹੱਲ ਕੱਢਣ ਦੀ ਅਪੀਲ ਕੀਤੀ। ਮਹਿਬੂਬਾ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਜਾਰੀ ਪੋਸਟ 'ਤੇ ਲਿਖਿਆ, ''ਹਿੰਸਾ ਦੇ ਸ਼ਿਕਾਰ ਨੌਜਵਾਨਾਂ ਦੀ ਮੌਤ ਨਾਲ ਦਿਲ ਬਹੁਤ ਦੁੱਖੀ ਹੁੰਦਾ ਹੈ। ਸਾਨੂੰ ਆਪਣੇ ਮਤਭੇਦਾਂ ਨੂੰ ਖਤਮ ਕਰਕੇ ਅਤੇ ਨੌਜਵਾਨ ਪੀੜੀ ਨੂੰ ਬਚਾਉਣ ਲਈ ਵਿਚਾਰ ਕਰਨਾ ਚਾਹੀਦਾ।''
ਉਨ੍ਹਾਂ ਨੇ ਇਕ ਟਵੀਟ 'ਚ ਕਿਹਾ, ''ਰੋਜ ਹੀ ਮੇਰਾ ਦਿਲ ਦੁੱਖੀ ਹੋ ਜਾਂਦਾ ਹੈ, ਜਦੋਂ ਆਪਣੇ ਬੱਚੇ ਦੇ ਘਰ ਵਾਪਸੀ ਦੀ ਰਾਹ ਤੱਕ ਰਹੀ ਮਾਂ ਦੇ ਦਰਦ ਨੂੰ ਮਹਿਸੂਸ ਕਰਦੀ ਹਾਂ।''
ਉਨ੍ਹਾਂ ਨੇ ਆਪਣੇ ਟਵੀਟ 'ਚ ਐੈਤਵਾਰ ਨੂੰ ਦੱਖਣੀ ਕਸ਼ਮੀਰ 'ਚ ਮੁਕਾਬਲੇ ਦੀਆਂ ਤਿੰਨ ਵੱਖ-ਵੱਖ ਘਟਨਾਵਾਂ ਦਾ ਬਿਆਨ ਕੀਤਾ। ਮੁਕਾਬਲੇ 'ਚ 13 ਅੱਤਵਾਦੀਆਂ ਮਾਰੇ ਗਏ ਸਨ ਅਤੇ ਚਾਰ ਜਵਾਨ ਸ਼ਹੀਦ ਹੋਏ। ਇਸ 'ਚ ਹੀ ਚਾਰ ਨਾਗਰਿਕ ਵੀ ਮਾਰੇ ਗਏ, ਜਦੋਂਕਿ 40 ਤੋਂ ਵਧ ਜ਼ਖਮੀ ਹੋਏ ਹਨ। ਨੈਸ਼ਨਲ ਕਾਂਨਫਰੰਸ ਦੇ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਬੁਦੱਲਾ ਨੇ ਮਹਿਬੂਬਾ ਦੀ ਇਹ ਕਹਿੰਦੇ ਹੋਏ ਅਲੋਚਨਾ ਕੀਤੀ ਕਿ ਕਸ਼ਮੀਰ 'ਚ ਜਦੋਂ ਲੋਕ ਮਾਰੇ ਗਏ ਤਾਂ ਉਹ (ਮਹਿਬੂਬਾ) ਦਿੱਲੀ 'ਚ ਠਹਿਰੀ ਹੋਈ ਸੀ।
ਸ਼ਤਰੂਘਨ ਨੇ ਸੀ.ਬੀ.ਡੀ.ਟੀ. ਨਾਲ 'ਆਧਾਰ' ਨੂੰ ਲੈ ਕੇ ਕੀਤਾ ਸਵਾਲ
NEXT STORY