ਇੰਟਰਨੈਸ਼ਨਲ ਡੈਸਕ- ਰੂਸ ਕੋਲੋਂ ਤੇਲ ਖਰੀਦਣ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਵਿਵਾਦ ਵਿਚਾਲੇ ਇਕ ਜਰਮਨ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੀਤੀਆਂ ਗਈਆਂ ਚਾਰ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ।
ਭਾਰਤ-ਅਮਰੀਕਾ ਟੈਰਿਫ ਵਿਵਾਦ ਦਾ ਵਿਸ਼ਲੇਸ਼ਣ ਕਰਨ ਵਾਲੇ ‘ਫ੍ਰੈਂਕਫਰਟਰ ਅਲਗੇਮਾਈਨ ਜ਼ਾਈਟੁੰਗ’ (ਐੱਫ.ਏ.ਜ਼ੈੱਡ.) ਅਖ਼ਬਾਰ ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਵਪਾਰਕ ਵਿਵਾਦਾਂ ਵਿਚ ਸ਼ਿਕਾਇਤਾਂ, ਧਮਕੀਆਂ ਅਤੇ ਦਬਾਅ ਦੀ ਟਰੰਪ ਦੀ ਆਮ ਰਣਨੀਤੀ ਭਾਰਤ ਦੇ ਮਾਮਲੇ ਵਿਚ ਕੰਮ ਨਹੀਂ ਕਰ ਰਹੀ ਹੈ, ਜਦਕਿ ਕਈ ਹੋਰ ਦੇਸ਼ਾਂ ਨਾਲ ਵੀ ਅਜਿਹਾ ਹੀ ਹੋ ਰਿਹਾ ਹੈ।
ਇਹ ਵੀ ਪੜ੍ਹੋ- ਟਰੰਪ ਦਾ ਭਾਰਤ 'ਤੇ 50 ਫ਼ੀਸਦੀ ਟੈਰਿਫ਼ ਅੱਜ ਤੋਂ ਲਾਗੂ, ਇਨ੍ਹਾਂ ਸੈਕਟਰਾਂ 'ਤੇ ਦਿਖੇਗਾ ਸਭ ਤੋਂ ਜ਼ਿਆਦਾ ਅਸਰ
ਰਿਪੋਰਟ ’ਚ ਅਮਰੀਕੀ ਖੇਤੀਬਾੜੀ ਕਾਰੋਬਾਰ ਦਾ ਜ਼ਿਕਰ
ਐੱਫ.ਏ.ਜ਼ੈੱਡ. ਨੇ ਦਾਅਵਾ ਕੀਤਾ ਹੈ ਕਿ ਜੇਕਰ ਜਰਮਨ ਭਾਸ਼ਾ ਦੀ ਰਿਪੋਰਟ ਦਾ ਮਸ਼ੀਨੀ ਅਨੁਵਾਦ ਸਹੀ ਹੈ ਤਾਂ ਮੋਦੀ ਨੇ ਹਾਲ ਹੀ ਦੇ ਹਫ਼ਤਿਆਂ ਵਿਚ ਟਰੰਪ ਵਲੋਂ ਚਾਰ ਫੋਨ ਕਾਲਾਂ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਦਿੱਤਾ। ਰਿਪੋਰਟ ਵਿਚ ਕਥਿਤ ਤੌਰ ’ਤੇ ਕੀਤੀਆਂ ਗਈਆਂ ਕਾਲਾਂ ਦੀਆਂ ਸਹੀ ਤਰੀਕਾਂ ਦਾ ਜ਼ਿਕਰ ਨਹੀਂ ਹੈ।
ਜਰਮਨ ਅਖਬਾਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੋਦੀ ਦਾ ਮੌਜੂਦਾ ਨਜ਼ਰੀਆ ਡੂੰਘੀ ਨਿਰਾਸ਼ਾ ਅਤੇ ਰਣਨੀਤਕ ਸਾਵਧਾਨੀ ਦੋਵਾਂ ਨੂੰ ਦਰਸਾਉਂਦਾ ਹੈ। ਰਿਪੋਰਟ ਦੇ ਅਨੁਸਾਰ ਮੋਦੀ ਅਮਰੀਕੀ ਖੇਤੀਬਾੜੀ ਕਾਰੋਬਾਰ ਲਈ ਭਾਰਤ ਦੇ ਬਾਜ਼ਾਰਾਂ ਨੂੰ ਖੋਲ੍ਹਣ ਦੇ ਟਰੰਪ ਦੇ ਦਬਾਅ ਦਾ ਵਿਰੋਧ ਕਰ ਰਹੇ ਹਨ। ਰਿਪੋਰਟ ਵਿਚ ਰੂਸੀ ਤੇਲ ਖਰੀਦਣਾ ਜਾਰੀ ਰੱਖਣ ਦੇ ਭਾਰਤ ਦੇ ਰੁਖ਼ ਨੂੰ ਵੀ ਉਜਾਗਰ ਕੀਤਾ ਗਿਆ ਹੈ, ਜਿਸ ਬਾਰੇ ਟਰੰਪ ਦਾ ਦਾਅਵਾ ਹੈ ਕਿ ਇਹ ਪੁਤਿਨ ਦੀ ਜੰਗੀ ਮਸ਼ੀਨ ਨੂੰ ਫੰਡ ਦੇ ਰਿਹਾ ਹੈ, ਜਿਸ ਦਾ ਸਬੰਧ ਯੂਕ੍ਰੇਨ ਉੱਤੇ ਰੂਸ ਦੇ ਹਮਲੇ ਨਾਲ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਂਦਰ ਨੇ ਵਰ੍ਹਾਇਆ ਪੈਸਿਆਂ ਦਾ ਮੀਂਹ, ਲੋਕਾਂ 'ਚ ਮਚੀ ਹਫ਼ੜਾ-ਦਫ਼ੜੀ, ਵੀਡੀਓ ਹੋਈ ਵਾਇਰਲ
NEXT STORY