ਜੰਮੂ— ਕਠੂਆ 'ਚ 'ਆਸਿਫਾ ਬਾਨੋ ਰੇਪ ਅਤੇ ਮਰਡਰ ਕੇਸ' ਦੇ ਦੋਸ਼ੀ ਪੱਖ 'ਚ ਹਿੰਦੂ ਮੰਚ ਵੱਲੋਂ ਕੱਢੀ ਗਈ ਰੈਲੀ ਦਾ ਮਹਿਬੂਬਾ ਮੁਫਤੀ ਨੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਤਿਰੰਗੇ ਦਾ ਪ੍ਰਯੋਗ ਕੀਤਾ, ਜੋ ਕਿ ਦੰਡਲਾਇਕ ਹੈ। ਸੀ.ਐੈਮ. ਨੇ ਕਿਹਾ ਹੈ ਕਿ ਅੱਠ ਸਾਲ ਦੀ ਮਾਸੂਮ ਬੱਚੀ ਨਾਲ ਰੇਪ ਮਾਮਲੇ 'ਚ ਫੜ੍ਹੇ ਗਏ ਦੋਸ਼ੀ ਨੂੰ ਨਿਰਦੋਸ਼ ਦੱਸ ਕੇ ਲੋਕ ਪ੍ਰਦਰਸ਼ਨ ਕਰਦੇ ਅਤੇ ਆਪਣੇ ਪ੍ਰਦਰਸ਼ਨ ਨੂੰ ਸਹੀ ਸਾਬਿਤ ਕਰਨ ਲਈ ਹੱਥਾਂ 'ਚ ਤਿਰੰਗਾ ਫੜਦੇ ਹਨ। ਇਹ ਬਹੁਤ ਗਲਤ ਹੈ। ਮੈਂ ਇਸ 'ਤੇ ਬਹੁਤ ਨਾਰਾਜ਼ ਹਾਂ।
ਸੀ.ਐੈੱਮ. ਨੇ ਕਿਹਾ ਹੈ ਕਿ ਇਸ ਮਾਮਲੇ 'ਚ ਕਾਨੂੰਨ ਆਪਣਾ ਕੰਮ ਕਰੇਗਾ। ਆਪਣੇ ਸੰਦੇਸ਼ 'ਚ ਉਨ੍ਹਾਂ ਨੇ ਲੋਕ ਦੋਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਸ਼ੀ ਦੇ ਹਿੱਤ 'ਚ ਮਾਰਚ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੱਚੀ ਨਾਲ ਦਰਿੰਦਗੀ ਵਰਤਨ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲੇ 'ਚ ਕਾਨੂੰਨ ਦੇ ਤਹਿਤ ਹੀ ਕਾਰਵਾਈ ਹੋਵੇਗੀ।
ਜ਼ਿਕਰਯੋਗ ਹੈ ਕਿ ਹਿੰਦੂ ਮੰਚ ਨੇ ਕਠੂਆ 'ਚ ਇਕ ਰੈਲੀ ਕੱਢੀ ਸੀ ਅਤੇ ਕਿਹਾ ਸੀ ਕਿ ਪੁਲਸ ਨੇ ਜਿਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਉਹ ਨਿਰਦੋਸ਼ ਹੈ ਅਤੇ ਉਸ ਨੂੰ ਫਸਾਇਆ ਜਾ ਰਿਹਾ ਹੈ। ਇਸ ਮਾਮਲੇ 'ਚ ਪੁਲਸ ਨੇ ਐੈੱਸ.ਪੀ.ਓ. ਦੀਪਕ ਖਜ਼ੂਰੀਆ ਨੂੰ ਗ੍ਰਿਫਤਾਰ ਕੀਤਾ ਹੈ। 8 ਸਾਲਾ ਦੀ ਬੱਚੀ ਨੂੰ ਬੰਨ੍ਹ ਕੇ ਉਸ ਨਾਲ ਕਈ ਦਿਨਾਂ ਤੱਕ ਰੇਪ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ 'ਚ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ।
ਭਾਰਤ-ਕੈਨੇਡਾ ਦੇ ਰਿਸ਼ਤਿਆਂ ਲਈ ਬੇਹੱਦ ਖਾਸ ਹੈ ਕੈਨੇਡੀਅਨ PM ਦਾ 7 ਦਿਨਾਂ ਭਾਰਤ ਦੌਰਾ
NEXT STORY