ਨਵੀਂ ਦਿੱਲੀ- ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ’ਚ ਜੂਨ ’ਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ, ਜੋ ਲੰਬੀ ਮਿਆਦ ਦੀ ਔਸਤ ਦਾ 108 ਫੀਸਦੀ ਹੋਵੇਗੀ। ਆਈ. ਐੱਮ. ਡੀ. ਨੇ ਕਿਹਾ ਕਿ ਪੂਰੇ ਮਾਨਸੂਨ ਦੌਰਾਨ ਦੇਸ਼ ’ਚ 87 ਸੈਂਟੀਮੀਟਰ ਦੀ ਲੰਬੀ ਮਿਆਦ ਦੇ ਔਸਤ ਮੀਂਹ ਦਾ 106 ਫੀਸਦੀ ਹੋ ਸਕਦਾ ਹੈ। ਧਰਤੀ ਵਿਗਿਆਨ ਮੰਤਰਾਲਾ ਦੇ ਸਕੱਤਰ ਐੱਮ. ਰਵੀਚੰਦਰਨ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਇਸ ਸੀਜ਼ਨ ’ਚ ਮਾਨਸੂਨ ਕੋਰ ਜ਼ੋਨ ’ਚ ਆਮ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਮਾਨਸੂਨ ਕੋਰ ਜ਼ੋਨ ’ਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਓਡੀਸ਼ਾ ਅਤੇ ਆਸ-ਪਾਸ ਦੇ ਖੇਤਰ ਸ਼ਾਮਲ ਹਨ। ਇਸ ਖੇਤਰ ’ਚ ਜ਼ਿਆਦਾਤਰ ਮੀਂਹ ਦੱਖਣ-ਪੱਛਮੀ ਮਾਨਸੂਨ ਦੌਰਾਨ ਪੈਂਦਾ ਹੈ ਅਤੇ ਇਹ ਖੇਤੀਬਾੜੀ ਲਈ ਕਾਫੀ ਹੱਦ ਤੱਕ ਇਸ ’ਤੇ ਨਿਰਭਰ ਕਰਦਾ ਹੈ। ਉੱਤਰ-ਪੱਛਮੀ ਭਾਰਤ ’ਚ ਆਮ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਉੱਤਰ-ਪੂਰਬ ’ਚ ਆਮ ਤੋਂ ਘੱਟ ਮੀਂਹ ਹੋ ਸਕਦਾ ਹੈ। ਆਈ. ਐੱਮ. ਡੀ. ਦੇ ਡਾਇਰੈਕਟਰ ਜਨਰਲ ਮ੍ਰਿਤੁੰਜੈ ਮਹਾਪਾਤਰਾ ਨੇ ਕਿਹਾ ਕਿ ਮੱਧ ਅਤੇ ਦੱਖਣੀ ਭਾਰਤ ’ਚ ਆਮ ਤੋਂ ਵੱਧ ਮੀਂਹ ਦਰਜ ਕੀਤੇ ਜਾਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1995 ਦੇ ਵਕਫ਼ ਕਾਨੂੰਨ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਕੇਂਦਰ ਤੋਂ ਜਵਾਬ ਤਲਬ
NEXT STORY